ਊਧਮਪੁਰ ਕੋਲ ਬੱਸ ਹਾਦਸੇ ‘ਚ 21 ਮੌਤਾਂ

0
8

ਊਧਮਪੁਰ : ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਰਾਮਨਗਰ ਇਲਾਕੇ ਦੇ ਪਿੰਡ ਕਗੋਟ ਨੇੜੇ ਇੱਕ ਅੰਨ੍ਹੇ ਮੋੜ ‘ਤੇ ਬੱਸ ਦੇ ਪਹਾੜੀ ਤੋਂ ਹੇਠਾਂ ਡਿੱਗਣ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ 60 ਜ਼ਖ਼ਮੀ ਹੋ ਗਏ। ਸਰਕਾਰੀ ਬੱਸ ਰਾਮਨਗਰ ਤੋਂ ਊਧਮਪੁਰ ਵੱਲ ਆ ਰਹੀ ਸੀ। ਬਹੁਤੇ ਲੋਕ ਰੋਜ਼ਾਨਾ ਕੰਮ ‘ਤੇ ਆਉਣ ਵਾਲੇ ਸਨ। ਜ਼ਖਮੀਆਂ ਮੁਤਾਬਕ ਬੱਸ ਓਵਰਲੋਡ ਸੀ।