ਕਾਂਗਰਸ ਨੇ ਫਿਰੋਜ਼ਪੁਰ ਤੋਂ ਘੁਬਾਇਆ ’ਤੇ ਲਾਇਆ ਦਾਅ

0
170

ਫਿਰੋਜ਼ਪੁਰ : ਕਾਂਗਰਸ ਨੇ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਕਾਂਗਰਸ ਨੇ ਇੱਥੋਂ ਸ਼ੇਰ ਸਿੰਘ ਘੁਬਾਇਆ ਨੂੰ ਮੈਦਾਨ ’ਚ ਉਤਾਰਿਆ ਹੈ।ਇਸ ਦੇ ਨਾਲ ਹੀ ਪਾਰਟੀ ਵੱਲੋਂ ਹੁਣ ਸੂਬੇ ਦੀਆਂ ਸਾਰੀਆਂ 13 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ ਵੱਲੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ।ਘੁਬਾਇਆ ਨੇ ਪਹਿਲੀ ਵਾਰ ਸਾਲ 1995 ’ਚ ਰਾਜਨੀਤੀ ’ਚ ਕਦਮ ਰੱਖਿਆ ਸੀ। ਪਿੰਡ ’ਚ ਪੰਚ, ਸਰਪੰਚ ਅਤੇ ਬਲਾਕ ਕਮੇਟੀ ਦੀਆਂ ਚੋਣਾਂ ਲੜੀਆਂ ਤੇ ਜਿੱਤੇ। ਅਕਾਲੀ ਦਲ ਨੇ 1997 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਘੁਬਾਇਆ ਨੂੰ ਜਲਾਲਾਬਾਦ ਤੋਂ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ। ਉਸ ਸਮੇਂ ਘੁਬਾਇਆ ਨੇ ਕਾਂਗਰਸ ਦੇ ਸੀਨੀਅਰ ਨੇਤਾ ਹੰਸ ਰਾਜ ਜੋਸਨ ਨੂੰ 3397 ਵੋਟਾਂ ਨਾਲ ਹਰਾਇਆ ਸੀ। 2002 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਫਿਰ ਤੋਂ ਅਕਾਲੀ ਦਲ ਨੇ ਘੁਬਾਇਆ ਨੂੰ ਜਲਾਲਾਬਾਦ ਤੋਂ ਟਿਕਟ ਦਿੱਤੀ, ਪਰ ਕਾਂਗਰਸ ਉਮੀਦਵਾਰ ਹੰਸ ਰਾਜ ਜੋਸਨ ਤੋਂ 4331 ਵੋਟਾਂ ਨਾਲ ਹਾਰ ਗਏ। 2007 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਨੇ ਘੁਬਾਇਆ ਨੂੰ ਟਿਕਟ ਦੇ ਕੇ ਜਲਾਲਾਬਾਦ ਤੋਂ ਕਾਂਗਰਸੀ ਉਮੀਦਵਾਰ ਹੰਸ ਰਾਜ ਜੋਸਨ ਦੇ ਮੁਕਾਬਲੇ ਖੜਾ ਕੀਤਾ। ਘੁਬਾਇਆ 44077 ਵੋਟਾਂ ਨਾਲ ਜਿੱਤ ਗਏ। ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਘੁਬਾਇਆ ਨੂੰ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ’ਚ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਉਤਾਰਿਆ, ਪਰ ਘੁਬਾਇਆ 1,98, 850 ਵੋਟਾਂ ਨਾਲ ਹਾਰ ਗਏ ।
ਹੁਣ ਫਿਰ ਤੋਂ ਕਾਂਗਰਸ ਨੇ ਘੁਬਾਇਆ ’ਤੇ ਵਿਸ਼ਵਾਸ ਜਤਾਉਂਦੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ।

LEAVE A REPLY

Please enter your comment!
Please enter your name here