ਕੇਜਰੀਵਾਲ ਨੂੰ ਬੇਲ ਜਾਂ ਜੇਲ੍ਹ, ਫੈਸਲਾ ਭਲਕੇ

0
145

ਨਵੀਂ ਦਿੱਲੀ : ਦਿੱਲੀ ਐਕਸਾਈਜ਼ ਪਾਲਸੀ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਜਾਵੇਗੀ ਜਾਂ ਨਹੀਂ, ਇਸ ’ਤੇ ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਫੈਸਲਾ ਸੁਣਾਏਗੀ। ਆਮ ਆਦਮੀ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਦੀ ਅਗਾਊਂ ਜ਼ਮਾਨਤ ’ਤੇ ਸ਼ੁੱਕਰਵਾਰ ਨੂੰ ਆਦੇਸ਼ ਆ ਸਕਦਾ ਹੈ। ਬੁੱਧਵਾਰ ਦੀ ਕਾਰਵਾਈ ਤੋਂ ਬਾਅਦ ਬੈਂਚ ਦੇ ਉਠਦੇ ਹੀ ਜਸਟਿਸ ਸੰਜੀਵ ਖੰਨਾ ਨੇ ਈ ਡੀ ਦੇ ਵਕੀਲ ਨੂੰ ਕਿਹਾ ਕਿ ਉਹ ਸ਼ੁੱਕਰਵਾਰ ਮਾਮਲੇ ’ਤੇ ਆਦੇਸ਼ ਦੇ ਸਕਦੇ ਹਨ। ਕੇਜਰੀਵਾਲ ਨੂੰ ਕਥਿਤ ਆਬਾਕਾਰੀ ਨੀਤੀ ਘੁਟਾਲੇ ਮਾਮਲੇ ’ਚ ਈ ਡੀ ਨੇ 21 ਮਾਰਚ ਨੂੰ ਗਿ੍ਰਫ਼ਤਾਰ ਕੀਤਾ ਸੀ। ਉਨ੍ਹਾ ਦੀ ਅਗਾਊਂ ਜ਼ਮਾਨਤ ਨੂੰ ਲੈ ਕੇ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਸਾਹਮਣੇ ਸੁਣਵਾਈ ਹੋ ਰਹੀ ਹੈ। ਮੰਗਲਵਾਰ ਇਸ ਮਾਮਲੇ ’ਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇਕਰ ਉਹ ਲੋਕ ਸਭਾ ਚੋਣਾਂ ’ਚ ਪ੍ਰਚਾਰ ਕਰਨ ਲਈ ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਹਨ ਤਾਂ ਇਸ ਦੌਰਾਨ ਉਹ ਆਪਣੇ ਦਫ਼ਤਰ ਨਹੀਂ ਜਾਣਗੇ। ਇਸ ’ਤੇ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਦਿੱਲੀ ਮੁੱਖ ਮੰਤਰੀ ਦੇ ਹਵਾਲੇ ਨਾਲ ਕਿਹਾ ਸੀ ਕਿ ਉਹ ਇਸ ਦੌਰਾਨ ਦਫ਼ਤਰ ਨਹੀਂ ਜਾਣਗੇ।

LEAVE A REPLY

Please enter your comment!
Please enter your name here