ਮਾਂ, ਪਤਨੀ ਤੇ 3 ਬੱਚਿਆਂ ਨੂੰ ਮਾਰਨ ਤੋਂ ਬਾਅਦ ਖੁਦਕੁਸ਼ੀ

0
144

ਸੀਤਾਪੁਰ : ਯੂ ਪੀ ਦੇ ਸੀਤਾਪੁਰ ਜ਼ਿਲ੍ਹੇ ਦੇ ਪਿੰਡ ਪਲਹਾਪੁਰ ’ਚ ਸ਼ਨੀਵਾਰ ਤੜਕੇ ਇੱਕ ਵਿਅਕਤੀ ਨੇ ਆਪਣੀ ਮਾਂ, ਪਤਨੀ ਅਤੇ ਤਿੰਨ ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਅਨੁਰਾਗ ਸਿੰਘ (45) ਨੇ ਆਪਣੀ ਮਾਂ ਸਾਵਿੱਤਰੀ ਸਿੰਘ (62) ਨੂੰ ਗੋਲੀ ਮਾਰੀ, ਪਤਨੀ ਪਿ੍ਰਯੰਕਾ (40) ਨੂੰ ਹਥੌੜੇ ਨਾਲ ਮਾਰਿਆ, ਦੋ ਧੀਆਂ ਅਤੇ ਇੱਕ ਪੁੱਤਰ ਨੂੰ ਛੱਤ ਤੋਂ ਸੁੱਟ ਦਿੱਤਾ। ਬੱਚਿਆਂ ਦੀ ਉਮਰ 8 ਤੋਂ 12 ਸਾਲ ਸੀ। ਅਨੁਰਾਗ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਤਨੀ ਅਤੇ ਬੱਚੇ ਲਖਨਊ ’ਚ ਰਹਿੰਦੇ ਸਨ, ਕਿਉਕਿ ਬੱਚੇ ਉੱਥੇ ਪੜ੍ਹਦੇ ਸਨ। ਉਹ ਸ਼ੁੱਕਰਵਾਰ ਹੀ ਪਿੰਡ ਆਏ ਸਨ। ਮੌਕੇ ਤੋਂ 315 ਬੋਰ ਦੇ ਦੋ ਖੋਲ ਬਰਾਮਦ ਕੀਤੇ ਗਏ ਹਨ, ਪਰ ਕੋਈ ਹਥਿਆਰ ਨਹੀਂ ਮਿਲਿਆ। ਹਥਿਆਰ ਨਾ ਮਿਲਣ ਕਾਰਨ ਸ਼ੰਕਾ ਪੈਦਾ ਹੋਇਆ ਹੈ। ਪਿੰਡ ਵਾਸੀਆਂ ਮੁਤਾਬਕ ਅਨੁਰਾਗ ਸ਼ਰਾਬ ਦਾ ਆਦੀ ਸੀ।

LEAVE A REPLY

Please enter your comment!
Please enter your name here