39.2 C
Jalandhar
Saturday, July 27, 2024
spot_img

ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਸਮੇਂ ਦੀ ਮੁੱਖ ਲੋੜ : ਬੰਤ ਬਰਾੜ

ਫਿਰੋਜ਼ਪੁਰ : ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੀ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਚਰਨਜੀਤ ਸਿੰਘ ਛਾਂਗਾਰਾਏ ਦੀ ਪ੍ਰਧਾਨਗੀ ਹੇਠ ਪਾਰਟੀ ਦਫਤਰ ਨਾਗਰ ਮੱਲ ਸਰਾਂ ਫਿਰੋਜ਼ਪੁਰ ਵਿਖੇ ਕੀਤੀ ਗਈ, ਜਿਸ ਵਿਚ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਜੀਤ ਕੁਮਾਰ ਚੌਹਾਨਾ, ਬਲਵੰਤ ਚੌਹਾਨਾ, ਪਿਆਰਾ ਸਿੰਘ ਮੇਘਾ, ਸੁਰਿੰਦਰ ਬਹਾਦਰਕੇ, ਰਾਜ ਕੁਮਾਰ ਬਹਾਦਰਕੇ, ਕਸ਼ਮੀਰ ਸਿੰਘ ਜ਼ਿਲ੍ਹਾ ਸਕੱਤਰ, ਰਸ਼ਪਾਲ ਸਿੰਘ, ਰਤਨ ਸਿੰਘ, ਰੂੜ ਸਿੰਘ, ਬਲਕਾਰ ਸਿੰਘ, ਮੰਗਲ ਸਿੰਘ, ਰੇਸ਼ਮ ਸਿੰਘ, ਗੁਰਦਿੱਤ ਸਿੰਘ, ਅਨਿਲ ਕੁਮਾਰ ਗੋਰਾ, ਡਾ. ਜਰਨੈਲ ਸਿੰਘ, ਜਸਮੇਲ ਸਿੰਘ, ਜੀਵਨ ਲਾਲ, ਅਸ਼ਵਨੀ ਕੁਮਾਰ, ਦਿਲਬਾਗ ਸਿੰਘ, ਹਰਦੀਪ ਸਿੰਘ, ਲੱਖਾ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਹੋਏ। ਮੀਟਿੰਗ ਵਿਚ ਸਭ ਤੋਂ ਪਹਿਲਾਂ ਅਤੁਲ ਕੁਮਾਰ ਅਨਜਾਨ, ਭਗਵਾਨ ਦਾਸ ਬਹਾਦਰਕੇ, ਸਤਨਾਮ ਚੰਦ ਬਾਜੇਕੇ, ਸੁਰਜੀਤ ਸਿੰਘ ਤੇ ਅਵਤਾਰ ਸਿੰਘ, ਜੋ ਕਿ ਪਿਛਲੇ ਸਮੇਂ ਵਿਚ ਸਦੀਵੀ ਵਿਛੋੜਾ ਦੇ ਗਏ, ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਦੇ ਬਾਅਦ ਕਸ਼ਮੀਰ ਸਿੰਘ ਨੇ ਬੰਤ ਬਰਾੜ ਦਾ ਇਥੇ ਮੀਟਿੰਗ ਵਿਚ ਆਉਣ ’ਤੇ ਸਵਾਗਤ ਕੀਤਾ ਅਤੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਹਰੇਕ ਫੈਸਲੇ ਤੋਂ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਫੁੱਲ ਚੜ੍ਹਾਉਣ ਦਾ ਵਾਅਦਾ ਕੀਤਾ। ਬੰਤ ਬਰਾੜ ਨੇ ਪਿਛਲੇ ਸਮੇਂ ਦੇਸ਼ ਵਿਚ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾ ਕਿਹਾ ਕਿ ਚੋਣ ਬਾਂਡ ਦੇ ਨਾਂਅ ’ਤੇ ਸਰਕਾਰ ਵੱਲੋਂ ਅਰਬਾਂ ਰੁਪਏ ਦੇ ਫੰਡ ਦੇ ਰੂਪ ਵਿਚ ਉਗਰਾਹੇ ਗਏ ਹਨ। ਸੀ ਬੀ ਆਈ, ਈ ਡੀ ਅਤੇ ਹੋਰ ਸਰਕਾਰੀ ਏਜੰਸੀਆਂ ਦੇ ਦਬਕੇ ਰਾਹੀਂ ਭਾਜਪਾ ਵੱਲੋਂ ਧਾਂਦਲੀ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਸੀ ਪੀ ਆਈ ਹੀ ਹੈ, ਜੋ ਹਰੇਕ ਵਰਗ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਮੰਗਾਂ ਦੀ ਆਵਾਜ਼ ਬੁਲੰਦ ਕਰ ਰਹੀ ਹੈ। ਉਨ੍ਹਾ ਕਿਹਾ ਕਿ ਭਾਜਪਾ ਸਰਕਾਰ ਮਿਹਨਤਕਸ਼ ਲੋਕਾਂ ਦੇ ਖਿਲਾਫ ਨੀਤੀਆਂ ਲਿਆ ਰਹੀ ਹੈ, ਇਸ ਲਈ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਸਮੇਂ ਦੀ ਮੁੱਖ ਲੋੜ ਹੈ।

Related Articles

LEAVE A REPLY

Please enter your comment!
Please enter your name here

Latest Articles