33.5 C
Jalandhar
Monday, May 27, 2024
spot_img

ਦੇਸ਼ ਬਚਾਉਣ ਲਈ ਜਨਤਾ ਨੰੂ ਹੁਣ ਸਮਝਣ ਦੀ ਲੋੜ : ਜਗਰੂਪ

ਗਿੱਦੜਬਾਹਾ (ਜਸਵੰਤ ਗਿੱਲ ਛੱਤਿਆਣਾ)
ਲੋਕ ਸਭਾ ਹਲਕਾ ਫਰੀਦਕਟ ਤੋਂ ਚੋਣ ਲੜ ਰਹੇ ਸੀ ਪੀ ਆਈ ਦੇ ਉਮੀਦਵਾਰ ਗੁਰਚਰਨ ਸਿੰਘ ਮਾਨ ਦੇ ਹੱਕ ਵਿੱਚ ਪਿੰਡ ਛੱਤਿਆਣਾ ਵਿਖੇ ਸੀ ਪੀ ਆਈ ਬਰਾਂਚ ਵੱਲੋਂ ਚੋਣ ਦਫਤਰ ਦਾ ਉਦਘਾਟਨ ਜਗਰੂਪ ਸਿੰਘ ਨੇ ਰਿਬਨ ਕੱਟ ਕੇ ਕੀਤਾ। ਇਸ ਸਮੇਂ ਉਨ੍ਹਾ ਨਾਲ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ, ਮੀਤ ਸਕੱਤਰ ਬੋਹੜ ਸਿੰਘ ਸੁਖਨਾ, ਬਲਾਕ ਕਮੇਟੀ ਮੈਂਬਰ ਵਰਿਆਮ ਸਿੰਘ ਹੁਸਨਰ, ਸੁਰਜੀਤ ਸਿੰਘ ਛੱਤਿਆਣਾ, ਜਸਵਿੰਦਰ ਸਿੰਘ ਸਾਹਿਬ ਚੰਦ ਹਾਜ਼ਰ ਸਨ। ਜਗਰੂਪ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸ ਸਾਲਾਂ ਵਿੱਚ ਦੇਸ਼ ਦਾ ਬਹੁਤ ਨੁਕਸਾਨ ਕੀਤਾ, ਚਾਰ ਕਾਲੇ ਕਨੰੂਨ ਬਣਾਏ, ਜੋ ਕਿ ਦੇਸ਼ ਦੀ ਜਨਤਾ ਲਈ ਬਹੁਤ ਘਾਤਕ ਹਨ। ਜਿਵੇਂ ਵੱਡੇ-ਵੱਡੇ ਧਨਾਢਾਂ ਤੋਂ ਕਾਲਾ ਧਨ ਕਢਵਾ ਕੇ ਹਰ ਇੱਕ ਦੇ ਖਾਤੇ ਵਿੱਚ ਪੰਦਰਾਂ-ਪੰਦਰਾਂ ਲੱਖ ਰੁਪਏ ਪਾਉਣ ਵਰਗੇ, ਕਿਸਾਨਾਂ ਦੀ ਦੁਗਣੀ ਆਮਦਨ ਕਰਾਂਗਾ, ਕਿਸਾਨਾਂ ਨੰੂ ਫਸਲਾਂ ’ਤੇ ਐੱਮ ਅੱੈਸ ਪੀ ਦਿੱਤੀ ਜਾਵੇਗੀ ਆਦਿ ਝੂਠ ਬੋਲ ਕੇ ਜਨਤਾ ਨਾਲ ਬਹੁਤ ਵੱਡੀ ਠੱਗੀ ਮਾਰ ਕੇ ਸਰਕਾਰ ਬਣਾਈ। ਉਨ੍ਹਾ ਕਿਹਾ ਕਿ ਨਰੇਗਾ ਦਾ ਹਰ ਸਾਲ ਬਜਟ ਘਟਾਉਂਦਾ ਜਾ ਰਿਹਾ ਹੈ। ਦਿਹਾੜੀ ਪ੍ਰਤੀ ਦਿਨ ਅੱਠ ਘੰਟੇ ਤੋਂ ਬਾਰਾਂ ਘੰਟੇ ਕਰਨ ਅਤੇ ਨਾਗਰਿਕਤਾ ਸੋਧ ਬਿੱਲ ਪਾਸ ਕਰਨੇ, ਜੋ ਕਿ ਸਭ ਤੋਂ ਮਾੜੇ ਅਤੇ ਦੇਸ਼ ਦੀ ਜਨਤਾ ਲਈ ਘਾਤਕ ਕਨੰੂਨ ਹਨ। ਉਨ੍ਹਾ ਕਿਹਾ ਕਿ ਜੇਕਰ ਦੇਸ਼ ਬਚਾਉਣਾ ਹੈ ਤਾਂ ਦੇਸ਼ ਦੀ ਜਨਤਾ ਨੰੂ ਹੁਣ ਸਮਝਣ ਦੀ ਲੋੜ ਹੈ। ਜਗਰੂਪ ਸਿੰਘ ਨੇ ਕਿਹਾ ਕਿ ਵੋਟ ਸੀ ਪੀ ਆਈ ਦੇ ਉਮੀਦਵਾਰ ਨੰੂ ਹੀ ਪਾਓ ਅਤੇ ਜਿੱਥੇ ਸਾਡਾ ਉਮੀਦਵਾਰ ਨਹੀਂ ਹੈ, ਉਥੇ ਇੰਡੀਆ ਗਠਜੋੜ ਦੇ ਉਮੀਦਵਾਰ ਨੰੂ ਵੋਟ ਪਾਓ ਅਤੇ ਹਰ ਪੱਖੋਂ ਹਮਾਇਤ ਕਰੋ। ਇਸ ਮੌਕੇ ਗੁਰਬਚਨ ਸਿੰਘ ਛੱਤਿਆਣਾ, ਜੀਤ ਸਿੰਘ, ਸੁਰਜੀਤ ਸਿੰਘ, ਨਛੱਤਰ ਸਿੰਘ, ਗੁਰਜੰਟ ਸਿੰਘ, ਗੁਰਮੇਲ ਸਿੰਘ ਦੋਦਾ, ਬਲਦੇਵ ਸਿੰਘ, ਜੱਸਾ ਸਿੰਘ, ਰੇਸ਼ਮ ਸਿੰਘ ਕੋਟ ਭਾਈ, ਵਰਿਆਮ ਸਿੰਘ ਹੁਸਨਰ, ਜਸਵਿੰਦਰ ਸਾਹਿਬ ਚੰਦ, ਮੋਹਰ ਸਿੰਘ ਸੁਖਨਾ, ਸਮੁੱਚੀ ਬਰਾਂਚ ਛੱਤਿਆਣਾ ਅਤੇ ਵਧੇਰੇ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles