ਜੰਮੂ : ਪੁਣਛ ਜ਼ਿਲ੍ਹੇ ਦੇ ਮੇਂਧੜ ਇਲਾਕੇ ’ਚ ਐਤਵਾਰ ਨੈਸ਼ਨਲ ਕਾਨਫਰੰਸ ਦੀ ਰੈਲੀ ਦੌਰਾਨ ਚਾਕੂ ਨਾਲ ਹਮਲੇ ’ਚ ਤਿੰਨ ਨੌਜਵਾਨ ਜ਼ਖਮੀ ਹੋ ਗਏ। ਉਸ ਵੇਲੇ ਪਾਰਟੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਆਨੰਤਨਾਗ-ਰਾਜੌਰੀ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਮੀਆਂ ਅਲਤਾਫ ਅਹਿਮਦ ਨਾਲ ਮੌਜੂਦ ਸਨ। ਅਧਿਕਾਰੀਆਂ ਨੇ ਕਿਹਾ ਕਿ ਰੈਲੀ ਦੇ ਇੱਕ ਪਾਸੇ ਦੋ ਧੜਿਆਂ ਵਿਚਕਾਰ ਝੜਪ ਹੋ ਗਈ, ਜਿਸ ’ਚ ਤਿੰਨ ਨੌਜਵਾਨ ਚਾਕੂ ਲੱਗਣ ਕਾਰਨ ਜ਼ਖਮੀ ਹੋ ਗਏ।