14.5 C
Jalandhar
Friday, November 22, 2024
spot_img

ਈਰਾਨੀ ਰਾਸ਼ਟਰਪਤੀ ਵਾਲ-ਵਾਲ ਬਚੇ

ਦੁਬਈ: ਈਰਾਨ ਦੇ ਰਾਸ਼ਟਰਪਤੀ ਇਬਰਾਹੀਮ ਰਾਇਸੀ ਦੇ ਹੈਲੀਕਾਪਟਰ ਦੀ ਐਤਵਾਰ ‘ਹਾਰਡ ਲੈਂਡਿੰਗ’ ਹੋਈ। ਸਰਕਾਰੀ ਟੀ ਵੀ ਨੇ ਘਟਨਾ ਦੇ ਖੇਤਰ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 600 ਕਿਲੋਮੀਟਰ (375 ਮੀਲ) ਉੱਤਰ-ਪੱਛਮ ’ਚ ਅਜ਼ਰਬਾਈਜਾਨ ਦੀ ਸਰਹੱਦ ’ਤੇ ਜੋਲਫਾ ਸ਼ਹਿਰ ਦੇ ਨੇੜੇ ਦੱਸਿਆ ਹੈ। ਟੈਲੀਵੀਯਨ ਮੁਤਾਬਕ ਹੈਲੀਕਾਪਟਰ ਵਿਚ ਸਵਾਰ ਸਾਰੇ ਲੋਕ ਸਲਾਮਤ ਹਨ। ਰਾਇਸੀ ਐਤਵਾਰ ਤੜਕੇ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨਾਲ ਡੈਮ ਦਾ ਉਦਘਾਟਨ ਕਰਨ ਲਈ ਅਜ਼ਰਬਾਈਜਾਨ ’ਚ ਸਨ। ਇਹ ਤੀਜਾ ਡੈਮ ਹੈ, ਜੋ ਦੋਵਾਂ ਦੇਸ਼ਾਂ ਨੇ ਅਰਸ ਨਦੀ ’ਤੇ ਬਣਾਇਆ ਹੈ। 63 ਸਾਲਾ ਰਾਇਸੀ ਕੱਟੜਪੰਥੀ ਹਨ, ਜੋ ਪਹਿਲਾਂ ਦੇਸ਼ ਦੀ ਨਿਆਂ ਪਾਲਿਕਾ ਦੇ ਮੁਖੀ ਰਹਿ ਚੁੱਕੇ ਹਨ। ਉਨ੍ਹਾ ਨੂੰ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਮੇਨੇਈ ਦੇ ਚੇਲੇ ਵਜੋਂ ਦੇਖਿਆ ਜਾਂਦਾ ਹੈ ਅਤੇ ਕੁਝ ਵਿਸ਼ਲੇਸ਼ਕਾਂ ਮੁਤਾਬਕ ਉਹ 85 ਸਾਲਾ ਖਮੇਨੇਈ ਦੀ ਮੌਤ ਜਾਂ ਅਸਤੀਫੇ ਤੋਂ ਬਾਅਦ ਉਨ੍ਹਾ ਦੀ ਜਗ੍ਹਾ ਲੈ ਸਕਦੇ ਹਨ।

Related Articles

LEAVE A REPLY

Please enter your comment!
Please enter your name here

Latest Articles