ਭਾਰਤ ਵੱਲੋਂ ਡਿਊਟੀਆਂ ਵਧਾਉਣ ਕਾਰਨ ਵਪਾਰ ਰੁਕਿਆ : ਡਾਰ

0
184

ਇਸਲਾਮਾਬਾਦ : ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਭਾਰਤ ਵੱਲੋਂ ਪਾਕਿਸਤਾਨ ਤੋਂ ਦਰਾਮਦ ’ਤੇ ਲਗਾਏ ਗਏ ਭਾਰੀ ਟੈਕਸ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਸੰਬੰਧ 2019 ਤੋਂ ਮੁਅੱਤਲ ਹਨ। ਡਾਰ ਨੇ ਸਨਿੱਚਰਵਾਰ ਕੌਮੀ ਅਸੈਂਬਲੀ ’ਚ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਕਿਹਾਪੁਲਵਾਮਾ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨ ਤੋਂ ਦਰਾਮਦ ’ਤੇ 200 ਫੀਸਦੀ ਡਿਊਟੀ ਲਗਾਉਣ ਦਾ ਫੈਸਲਾ ਕੀਤਾ, ਕਸ਼ਮੀਰ ਬੱਸ ਸੇਵਾ ਅਤੇ ਸਰਹੱਦ ਪਾਰ ਵਪਾਰ ਮੁਅੱਤਲ ਕਰ ਦਿੱਤਾ।
ਡਾਰ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਵੀ ਹਨ। ‘ਡਾਅਨ’ ਅਖਬਾਰ ਦੀ ਰਿਪੋਰਟ ਮੁਤਾਬਕ ਡਾਰ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸੰਸਦ ਮੈਂਬਰ ਸ਼ਰਮੀਲਾ ਫਾਰੂਕੀ ਦੇ ਉਸ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ ’ਚ ਉਨ੍ਹਾ ਗੁਆਂਢੀ ਮੁਲਕਾਂ, ਖਾਸ ਕਰ ਭਾਰਤ ਨਾਲ ਪਾਕਿਸਤਾਨ ਦੇ ਸੰਬੰਧਾਂ ’ਚ ਦਰਪੇਸ਼ ਵਪਾਰਕ ਚੁਣੌਤੀਆਂ ਬਾਰੇ ਜਾਣਕਾਰੀ ਮੰਗੀ ਸੀ।

LEAVE A REPLY

Please enter your comment!
Please enter your name here