ਰਾਹ ਪੁੱਛਣ ’ਤੇ ਗੂਗਲ ਮੈਪ ਨੇ ਦਿੱਤਾ ਧੋਖਾ, ਨਦੀ ’ਚ ਜਾ ਡਿੱਗੀ ਕਾਰ

0
148

ਨਵੀਂ ਦਿੱਲੀ : ਹੈਦਰਾਬਾਦ ਤੋਂ ਕੇਰਲ ਘੁੰਮਣ ਗਏ ਲੋਕ ਗੂਗਲ ਮੈਪ ਦੇ ਸਹਾਰੇ ਨਾਲ ਆਪਣੀ ਮੰਜ਼ਲ ਵੱਲ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਨਦੀ ’ਚ ਤੈਰਨ ਲੱਗੀ। ਇਹ ਸਾਰੇ ਉਸ ਜਗ੍ਹਾ ਤੋਂ ਅਣਜਾਣ ਸਨ ਤੇ ਇਹ ਗੂਗਲ ਮੈਪ ਦਾ ਸਹਾਰਾ ਲੈ ਕੇ ਅਲਪੂਝਾ ਆਪਣੀ ਮੰਜ਼ਲ ਵੱਲ ਜਾ ਰਹੇ ਸਨ, ਪਰ ਗੂਗਲ ਮੈਪ ’ਤੇ ਗਲਤ ਜਾਣਕਾਰੀ ਹੋਣ ਕਾਰਨ ਉਨ੍ਹਾ ਦੀ ਗੱਡੀ ਨਦੀ ’ਚ ਜਾ ਡਿੱਗੀ। ਕਾਰ ’ਚ ਤਿੰਨ ਮਰਦ ਅਤੇ ਇੱਕ ਔਰਤ ਸਵਾਰ ਸੀ। ਪੁਲਸ ਨੇ ਸ਼ਨੀਵਾਰ ਦੱਸਿਆ ਕਿ ਗੂਗਲ ਮੈਪ ਦਾ ਇਸਤੇਮਾਲ ਕਰਨ ਕਾਰਨ ਹੈਦਰਾਬਾਦ ਤੋਂ ਆਏ ਸੈਲਾਨੀਆਂ ਦੇ ਇੱਕ ਸਮੂਹ ਦਾ ਵਾਹਨ ਦੱਖਣ ਕੇਰਲ ਦੇ ਕੁਰੂਪਨਥਾਰਾ ਜ਼ਿਲ੍ਹੇ ਦੇ ਨੇੜੇ ਇੱਕ ਨਦੀ ਜਾ ਡਿੱਗਾ। ਇਹ ਘਟਨਾ ਸ਼ੁੱਕਰਵਾਰ ਰਾਤ ਹੋਈ। ਜਿੱਥੇ ਉਹ ਯਾਤਰਾ ਕਰ ਰਹੇ ਸਨ, ਉਥੇ ਬਾਰਿਸ਼ ਹੋ ਰਹੀ ਸੀ। ਇਸ ਕਾਰਨ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਸਨ। ਇਸ ਲਈ ਉਹ ਗੂਗਲ ਦਾ ਸਹਾਰਾ ਲੈ ਰਹੇ ਸਨ, ਪਰ ਗਲਤ ਜਾਣਕਾਰੀ ਹੋਣ ਦੇ ਚੱਲਦੇ ਉਨ੍ਹਾਂ ਦੀ ਗੱਡੀ ਨਦੀ ’ਚ ਚਲੀ ਗਈ, ਪਰ ਸਾਰੇ ਸਹੀ-ਸਲਾਮਤ ਹਨ।

LEAVE A REPLY

Please enter your comment!
Please enter your name here