ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ, ਮੁਕੇਸ਼ ਅੰਬਾਨੀ ਨੂੰ ਪਛਾੜਿਆ

0
226

ਨਵੀਂ ਦਿੱਲੀ : ਸੇਬ ਤੋਂ ਲੈ ਕੇ ਹਵਾਈ ਅੱਡਾ ਖੇਤਰ ’ਚ ਸਰਗਰਮ ਅਡਾਨੀ ਸਮੂਹ ਦੀ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ’ਚ ਉਛਾਲ ਤੋਂ ਬਾਅਦ ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ‘ਬਲੂਮਬਰਗ ਬਿਲੀਅਨਰਜ਼ ਇੰਡੈਕਸ’ ਮੁਤਾਬਕ, 111 ਅਰਬ ਅਮਰੀਕੀ ਡਾਲਰ ਦੀ ਸੰਪਤੀ ਦੇ ਨਾਲ ਅਡਾਨੀ ਹੁਣ ਦੁਨੀਆ ਦੇ 11ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਅੰਬਾਨੀ 109 ਅਰਬ ਡਾਲਰ ਦੀਆਂ ਸੰਪਤੀਆਂ ਦੇ ਨਾਲ 12ਵੇਂ ਸਥਾਨ ’ਤੇ ਹਨ। ਅਡਾਨੀ ਸਮੂਹ ਨੇ ਅਗਲੇ ਦਹਾਕੇ ਦੌਰਾਨ ਵਿਸਥਾਰ ਦੀ ਯੋਜਨਾ ਤਹਿਤ 90 ਅਰਬ ਡਾਲਰ ਦੇ ਪੂੰਜੀ ਖਰਚ ਦੀ ਯੋਜਨਾ ਬਣਾਈ ਹੈ।

LEAVE A REPLY

Please enter your comment!
Please enter your name here