ਅੰਗੂਰਾਲ ਦਾ ਯੂ-ਟਰਨ

0
128

ਜਲੰਧਰ (ਸੁਰਿੰਦਰ ਕੁਮਾਰ)-ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ। ਉਨ੍ਹਾ ਸ਼ਨੀਵਾਰ ਇਸ ਬਾਰੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਫੋਨ ’ਤੇ ਗੱਲਬਾਤ ਕੀਤੀ। ਅਸਤੀਫੇ ਬਾਰੇ ਗੱਲ ਕਰਨ ਲਈ ਸਪੀਕਰ ਨੇ ਅੰਗੁਰਾਲ ਨੂੰ 3 ਜੂਨ ਨੂੰ ਚੰਡੀਗੜ੍ਹ ਸੱਦਿਆ ਸੀ। ਅੰਗੂਰਾਲ ਬੀਤੇ ਦਿਨੀਂ ਅਸਤੀਫਾ ਦੇ ਕੇ ਭਾਜਪਾ ’ਚ ਸ਼ਾਮਲ ਹੋ ਗਏ ਸੀ, ਪਰ ਚੋਣਾਂ ਖਤਮ ਹੁੰਦਿਆਂ ਹੀ ਉਨ੍ਹਾ ਭਾਜਪਾ ਤੋਂ ਕਿਨਾਰਾ ਕਰ ਲਿਆ ਤੇ ਕਿਹਾ ਕਿ ਹੁਣ ਉਹ ਕਿਸੇ ਵੀ ਪਾਰਟੀ ’ਚ ਨਹੀਂ ਰਹਿਣਗੇ।

LEAVE A REPLY

Please enter your comment!
Please enter your name here