ਮੁਹਾਲੀ : ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ 16 ਜੂਨ ਨੂੰ ਐਡਵੋਕੇਟ ਸ਼ਹਿਬਾਜ਼ ਸੋਹੀ ਨਾਲ ਵਿਆਹ ਕਰਾਉਣ ਜਾ ਰਹੀ ਹੈ। ਉਨ੍ਹਾ ਦਾ ਸਹੁਰਾ ਪਰਵਾਰ ਮਲੋਟ ਨਾਲ ਸੰਬੰਧਤ ਹੈ ਤੇ ਮੌਜੂਦਾ ਸਮੇਂ ਚੰਡੀਗੜ੍ਹ ’ਚ ਰਹਿ ਰਿਹਾ ਹੈ। ਅਨਮੋਲ ਗਗਨ ਮਾਨ ਮਾਨਸਾ ਜ਼ਿਲ੍ਹੇ ਦੀ ਹੈ, ਜਦਕਿ ਸੋਹੀ ਪਰਵਾਰ ਦਾ ਜ਼ੀਰਕਪੁਰ ਵਿਚ ਬੈਂਕੁਇਟ ਹਾਲ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੰਤਰੀ ਬਣਨ ਦੇ ਬਾਅਦ ਹੀ ਵਿਆਹ ਕਰਵਾਏ ਹਨ।