23.1 C
Jalandhar
Thursday, September 19, 2024
spot_img

ਦੋ ਦਹਿਸ਼ਤਗਰਦ ਹਲਾਕ

ਸ੍ਰੀਨਗਰ : ਪੁਲਵਾਮਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਲਸ਼ਕਰ-ਏ-ਤਈਬਾ ਦੇ ਦੋ ਦਹਿਸ਼ਤਗਰਦ ਮਾਰੇ ਗਏ। ਆਈ ਜੀ ਵੀ ਕੇ ਬਿਰਧੀ ਨੇ ਦੱਸਿਆ ਕਿ ਨਿਹਾਮਾ ਇਲਾਕੇ ’ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਗੋਲੀਬਾਰੀ ਹੋਈ, ਜਿਸ ’ਚ ਰਿਆਜ਼ ਡਾਰ ਅਤੇ ਰਈਸ ਡਾਰ ਦੀ ਮੌਤ ਹੋ ਗਈ। ਰਿਆਜ਼ ਡਾਰ ਪਾਬੰਦੀਸ਼ੁਦਾ ਜਥੇਬੰਦੀ ਦਾ ਕਮਾਂਡਰ ਸੀ ਅਤੇ ਕਈ ਮਾਮਲਿਆਂ ’ਚ ਲੋੜੀਂਦਾ ਸੀ। ਉਹ ਕਈ ਸਾਲਾਂ ਤੋਂ ਫਰਾਰ ਚੱਲ ਰਿਹਾ ਸੀ।

ਦਲਾਈਲਾਮਾ ਅਮਰੀਕਾ ਜਾਣਗੇ
ਧਰਮਸ਼ਾਲਾ : ਤਿੱਬਤੀ ਅਧਿਆਤਮਕ ਨੇਤਾ ਦਲਾਈਲਾਮਾ ਗੋਡਿਆਂ ਦੇ ਇਲਾਜ ਲਈ ਅਮਰੀਕਾ ਜਾ ਰਹੇ ਹਨ। ਉਨ੍ਹਾ ਦੇ ਦਫਤਰ ਨੇ ਦੱਸਿਆ ਕਿ 20 ਜੂਨ ਤੋਂ ਅਗਲੇ ਨੋਟਿਸ ਤੱਕ ਉਨ੍ਹਾ ਦੇ ਕੋਈ ਰੁਝੇਵੇਂ ਨਿਰਧਾਰਤ ਨਹੀਂ ਕੀਤੇ ਜਾਣਗੇ।

ਚੀਨੀ ਅਖਬਾਰ ਨੂੰ ਮੋਦੀ ਤੋਂ ਆਸ
ਨਵੀਂ ਦਿੱਲੀ : ਚੀਨ ਸਰਕਾਰ ਦੇ ਅਖਬਾਰ ਗਲੋਬਲ ਟਾਈਮਜ਼ ਨੇ ਇਕ ਲੇਖ ਵਿਚ ਕਿਹਾ ਹੈ ਕਿ ਜੇ ਇਕ ਵਾਰ ਫਿਰ ਮੋਦੀ ਸਰਕਾਰ ਬਣੀ ਤਾਂ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਨਾ ਸਿਰਫ ਸੁਧਾਰ ਹੋਵੇਗਾ ਸਗੋਂ ਸਰਹੱਦਾਂ ’ਤੇ ਟਕਰਾਅ ਵੀ ਘਟੇਗਾ। ਮੋਦੀ ਦੇ ਤੀਜੀ ਵਾਰ ਆਉਣ ਨਾਲ ਭਾਰਤ ਦੀ ਵਿਦੇਸ਼ ਨੀਤੀ ’ਚ ਹੋਰ ਸੁਧਾਰ ਹੋਵੇਗਾ ਅਤੇ ਇਸ ਦੀ ਭਰੋਸੇਯੋਗਤਾ ਹੋਰ ਵਧੇਗੀ। ਅਖਬਾਰ ਨੇ ਮੋਦੀ ਵੱਲੋਂ ਅਮਰੀਕਾ ’ਚ ਦਿੱਤੀ ਇੰਟਰਵਿਊ ਦਾ ਵੀ ਜ਼ਿਕਰ ਕੀਤਾ ਹੈ, ਜਿਸ ਵਿਚ ਉਨ੍ਹਾ ਕਿਹਾ ਸੀ ਕਿ ਭਾਰਤ ਦੇ ਚੀਨ ਨਾਲ ਚੰਗੇ ਸੰਬੰਧ ਹਨ, ਪਰ ਦੋਵਾਂ ਦੇਸ਼ਾਂ ਨੂੰ ਸਰਹੱਦਾਂ ’ਤੇ ਚੱਲ ਰਹੇ ਸੰਘਰਸ਼ ਨੂੰ ਤੁਰੰਤ ਹੱਲ ਕਰਨਾ ਹੋਵੇਗਾ।

ਬਿਜਲੀ ਡਿੱਗਣ ਨਾਲ 4 ਮੌਤਾਂ
ਬਰਹਮਪੁਰ : ਓਡੀਸ਼ਾ ਦੇ ਗੰਜਮ ਜ਼ਿਲ੍ਹੇ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਖਿਡੌਣੇ ਵੇਚ ਰਹੇ ਸਾਹੂ ਅਤੇ ਪ੍ਰਧਾਨ ਨੇ ਹਨੇਰੀ ਅਤੇ ਮੀਂਹ ਦੌਰਾਨ ਪੱਤਾਪੁਰ ’ਚ ਇੱਕ ਦਰੱਖਤ ਹੇਠ ਪਨਾਹ ਲਈ ਸੀ, ਜਦੋਂ ਉਨ੍ਹਾਂ ਉੱਤੇ ਬਿਜਲੀ ਡਿੱਗ ਗਈ।

Related Articles

LEAVE A REPLY

Please enter your comment!
Please enter your name here

Latest Articles