21.8 C
Jalandhar
Monday, October 21, 2024
spot_img

ਕਾਂਗਰਸ ਦਾ ਮਾਲਵੇ ’ਚ ਦਬਦਬਾ

ਚੰਡੀਗੜ੍ਹ : ਕਾਂਗਰਸ ਨੇ ਪੰਜਾਬ ਦੇ ਮਾਲਵਾ ਖੇਤਰ ’ਚ ਇਕ ਵਾਰ ਫਿਰ ਆਪਣਾ ਦਬਦਬਾ ਕਾਇਮ ਰੱਖਿਆ ਹੈ। ਪਾਰਟੀ ਨੇ ਲੁਧਿਆਣਾ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਲੋਕ ਸਭਾ ਹਲਕਿਆਂ ਤੋਂ ਜਿੱਤ ਪ੍ਰਾਪਤ ਕੀਤੀ, ਜੋ ਕਿ ਮਾਲਵਾ ਪੱਟੀ ਦਾ ਹਿੱਸਾ ਹਨ। ਲੁਧਿਆਣਾ ਅਤੇ ਪਟਿਆਲਾ ਸੀਟਾਂ ਤੋਂ ਜਿੱਤਾਂ ਮਹੱਤਵਪੂਰਨ ਸਨ ਕਿਉਂਕਿ ਕਾਂਗਰਸ ਨੇ ਇਨ੍ਹਾਂ ਹਲਕਿਆਂ ’ਚ ਆਪਣਾ ਗੜ੍ਹ ਬਚਾਉਣ ’ਚ ਕਾਮਯਾਬੀ ਹਾਸਲ ਕੀਤੀ। ਮਾਲਵਾ ਖੇਤਰ ’ਚ ‘ਆਪ’ ਨੇ ਦੋ ਸੀਟਾਂ ਆਨੰਦਪੁਰ ਸਾਹਿਬ ਅਤੇ ਸੰਗਰੂਰ ਜਿੱਤੀਆਂ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਬਠਿੰਡਾ ਸੀਟ ਜਿੱਤੀ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਰਿਜ਼ਰਵ ਹਲਕੇ ਤੋਂ ਜਿੱਤਿਆ ਹੈ। ਦੋਆਬਾ ਖੇਤਰ ’ਚ ਕਾਂਗਰਸ ਨੇ ਜਲੰਧਰ ਰਿਜ਼ਰਵ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਜਿੱਥੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਦੇ ਸੁਸ਼ੀਲ ਰਿੰਕੂ ਨੂੰ 1.75 ਲੱਖ ਵੋਟਾਂ ਨਾਲ ਹਰਾਇਆ। ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਰਿਜ਼ਰਵ ਸੀਟ ਜਿੱਤੀ ਜੋ ਦੋਆਬਾ ਖੇਤਰ ਦਾ ਹਿੱਸਾ ਹੈ। ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਦੇ ਦਿਨੇਸ਼ ਬੱਬੂ ਨੂੰ ਹਰਾਇਆ। ਅਸਾਮ ਦੀ ਜੇਲ੍ਹ ’ਚ ਬੰਦ ਕੱਟੜਪੰਥੀ ਪ੍ਰਚਾਰਕ ਅੰਮਿ੍ਰਤਪਾਲ ਸਿੰਘ ਖਡੂਰ ਸਾਹਿਬ ਸੀਟ ਤੋਂ 1.97 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜਿੱਤਿਆ। ਖਡੂਰ ਸਾਹਿਬ ਹਲਕਾ ਜਿਸ ਨੂੰ ‘ਪੰਥਕ’ ਸੀਟ ਵਜੋਂ ਜਾਣਿਆ ਜਾਂਦਾ ਹੈ, ਵਿਚ ਤਿੰਨੋਂ ਖੇਤਰਾਂ ਮਾਝਾ, ਮਾਲਵਾ ਅਤੇ ਦੋਆਬਾ ਦੇ ਵੋਟਰ ਹਨ।

Related Articles

LEAVE A REPLY

Please enter your comment!
Please enter your name here

Latest Articles