ਮੋਦੀ ਲੋਕਾਂ ਦਾ ਫਤਵਾ ਮੰਨਣ ਲਈ ਤਿਆਰ ਨਹੀਂ : ਖੜਗੇ

0
136

ਨਵੀਂ ਦਿੱਲੀ : ਅਪੋਜ਼ੀਸ਼ਨ ਪਾਰਟੀਆਂ ਦੇ ਗੱਨਵੀਂ ਦਿੱਲੀ : ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ ਆਗੂਆਂ ਨੇ ਬੁੱਧਵਾਰ ਦਿੱਲੀ ਵਿਚ ਅਗਲੀ ਰਣਨੀਤੀ ਬਣਾਉਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਮੀਟਿੰਗ ਕੀਤੀ। ਮੀਟਿੰਗ ਵਿਚ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਸੀ ਪੀ ਆਈ ਦੇ ਡੀ ਰਾਜਾ ਤੇ ਸੀ ਪੀ ਆਈ (ਐੱਮ) ਦੇ ਸੀਤਾ ਰਾਮ ਯੇਚੁਰੀ ਵੀ ਸ਼ਾਮਲ ਹੋਏ। ਸ਼ੁਰੂਆਤ ਵਿਚ ਖੜਗੇ ਨੇ ਕਿਹਾਅਸੀਂ ਇੱਕਮੁੱਠ ਰਹਿ ਕੇ ਵਧੀਆ ਲੜੇ। ਗੱਠਜੋੜ ਉਨ੍ਹਾਂ ਸਾਰੀਆਂ ਪਾਰਟੀਆਂ ਦਾ ਸਵਾਗਤ ਕਰੇਗਾ, ਜਿਹੜੀਆਂ ਸੰਵਿਧਾਨ ਦੀ ਰਾਖੀ ਲਈ ਸਾਡੇ ਨਾਲ ਰਲਣਗੀਆਂ। ਲੋਕਾਂ ਨੇ ਫਤਵਾ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਦਿੱਤਾ ਹੈ। ਇਹ ਮੋਦੀ ਦੀ ਸਪੱਸ਼ਟ ਇਖਲਾਕੀ ਹਾਰ ਹੈ, ਪਰ ਉਹ ਲੋਕਾਂ ਦੀ ਇੱਛਾ ਦੀ ਬੇਕਦਰੀ ਕਰਦੇ ਹੋਏ ਸੱਤਾ ’ਤੇ ਕਾਬਜ਼ ਰਹਿਣਾ ਚਾਹੁੰਦੇ ਹਨ।

LEAVE A REPLY

Please enter your comment!
Please enter your name here