ਨਵੀਂ ਦਿੱਲੀ : ਕਰਣੀ ਸੈਨਾ ਮੁਖੀ ਕਤਲ ਕੇਸ ’ਚ ਗੋਲਡੀ ਬਰਾੜ ਨੂੰ ਚਾਰਜਸ਼ੀਟ ਕਰਨ ਤੋਂ ਇੱਕ ਦਿਨ ਬਾਅਦ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਵੀਰਵਾਰ ਪੰਜਾਬ ’ਚ ਗੋਲਡੀ ਬਰਾੜ ਦੇ ਸਾਥੀਆਂ ਦੇ ਮੁਹਾਲੀ, ਪਟਿਆਲਾ, ਹੁਸ਼ਿਆਰਪੁਰ ਅਤੇ ਫਤਿਹਗੜ੍ਹ ਸਾਹਿਬ ’ਚ 9 ਟਿਕਾਣਿਆਂ ਦੀ ਤਲਾਸ਼ੀ ਲਈ। ਐੱਨ ਆਈ ਏ ਨੇ ਬਰਾੜ ਅਤੇ ਉਸ ਦੇ ਸਾਥੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਜਾਂ ਗਰੋਹ ਤੋਂ ਪ੍ਰਾਪਤ ਹੋਣ ਵਾਲੀਆਂ ਧਮਕੀਆਂ ਦੀਆਂ ਕਾਲਾਂ ਦਾ ਖੁਲਾਸਾ ਕਰਨ ਲਈ ਜਨਤਾ ਲਈ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਹਨ। ਏਜੰਸੀ ਨੇ ਕਿਹਾ ਕਿ ਇਸ ਸੰਬੰਧੀ ਲੈਂਡਲਾਈਨ ਨੰਬਰ 0172-2682901 ਜਾਂ ਮੋਬਾਇਲ ਨੰਬਰ 77430-02947 (ਟੈਲੀਗ੍ਰਾਮ/ ਵਟਸਐਪ ਲਈ) ’ਤੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ।

