ਸਾਢੇ ਪੰਜ ਕਰੋੜ ਦੇ ਸੋਨੇ ਨਾਲ 4 ਗਿ੍ਰਫ਼ਤਾਰ

0
139

ਨਵੀਂ ਦਿੱਲੀ : ਇਥੋਂ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ 5.45 ਕਰੋੜ ਰੁਪਏ ਦੇ ਸੋਨੇ ਦੀ ਤਸਕਰੀ ਦੇ ਦੋਸ ਹੇਠ ਦੋ ਚੀਨੀ ਨਾਗਰਿਕਾਂ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਮੰਗਲਵਾਰ ਹਾਂਗਕਾਂਗ ਤੋਂ ਪਹੁੰਚਣ ’ਤੇ ਹਵਾਈ ਅੱਡੇ ’ਤੇ ਰੋਕ ਲਿਆ ਗਿਆ। ਮੁਲਜ਼ਮਾਂ ਦੇ ਸਾਮਾਨ ਦੀ ਤਲਾਸ਼ੀ ਦੇ ਨਾਲ-ਨਾਲ ਉਨ੍ਹਾਂ ਦੇ ਕੱਪੜਿਆਂ ਦੀ ਵੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 5.45 ਕਰੋੜ ਰੁਪਏ ਦੀ ਕੀਮਤ ਦਾ 8.2 ਕਿਲੋ ਸੋਨਾ ਬਰਾਮਦ ਹੋਇਆ। ਕਸਟਮ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘ਗਿ੍ਰਫਤਾਰ ਕੀਤੇ ਚਾਰ ਯਾਤਰੀ (ਤਿੰਨ ਔਰਤਾਂ ਤੇ ਇੱਕ ਪੁਰਸ਼) ਇੱਕ ਪਰਵਾਰ ਨਾਲ ਸੰਬੰਧਤ ਹਨ।’

LEAVE A REPLY

Please enter your comment!
Please enter your name here