ਚੰਡੀਗੜ੍ਹ : ਡੀ ਜੀ ਪੀ ਗੌਰਵ ਯਾਦਵ ਨੇ ਪੰਜਾਬ ਦੀਆਂ ਸਾਰੀਆਂ ਰੇਂਜਾਂ ਦੇ ਏ ਡੀ ਜੀ ਪੀ, ਆਈ ਜੀ, ਡੀ ਆਈ ਜੀ, ਪੁਲਸ ਕਮਿਸ਼ਨਰ, ਐੱਸ ਐੱਸ ਪੀ, ਡੀ ਐੱਸ ਪੀ ਅਤੇ ਐੱਸ ਐੱਚ ਓਜ਼ ਨੂੰ ਰੋਜ਼ਾਨਾ ਕੰਮਕਾਜ ਵਾਲੇ ਦਿਨਾਂ ’ਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਦਫਤਰਾਂ ’ਚ ਰਹਿਣ ਦੇ ਆਦੇਸ਼ ਦਿੱਤੇ ਹਨ। ਉਨ੍ਹਾ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਰੋਜ਼ਾਨਾ ਪੁਲਸ ਅਫਸਰ ਦੋ ਘੰਟੇ ਦਫਤਰਾਂ ’ਚ ਰਹਿ ਕੇ ਜਨਤਕ ਮਿਲਣੀਆਂ ਕਰਨਗੇ। ਚੰਡੀਗੜ੍ਹ ਸਥਿਤ ਪੁਲਸ ਹੈੱਡ ਕੁਆਰਟਰ ’ਚ ਤਾਇਨਾਤ ਸਪੈਸ਼ਲ ਡੀ ਜੀ ਪੀ ਅਤੇ ਐਡੀਸ਼ਨਲ ਡੀ ਜੀ ਪੀ ਰੈਂਕ ਦੇ ਅਧਿਕਾਰੀਆਂ ਨੂੰ ਵੀ ਦਿਨ ਤੈਅ ਕਰਕੇ ਦਫਤਰ ’ਚ ਮੌਜੂਦ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।