ਕੈਨੇਡਾ ’ਚ ਲੁਧਿਆਣਾ ਦੇ ਨੌਜਵਾਨ ਦੀ ਹੱਤਿਆ

0
212

ਲੁਧਿਆਣਾ : ਬਿ੍ਰਟਿਸ਼ ਕੋਲੰਬੀਆ ਦੇ ਸਰੀ ਵਿਚ ਲੁਧਿਆਣਾ ਦੇ ਨੌਜਵਾਨ ਯੁਵਰਾਜ ਗੋਇਲ (28) ਦੀ 7 ਜੂਨ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਘਰਦਿਆਂ ਦੀ ਇਕਲੌਤੀ ਔਲਾਦ ਸੀ। ਪਰਵਾਰ ਦੇ ਕੁਝ ਮਿੱਤਰਾਂ ਮੁਤਾਬਕ ਕੈਨੇਡੀਅਨ ਪੁਲਸ ਨੇ ਇਸ ਨੂੰ ‘ਗਲਤ ਪਛਾਣ’ ਨਾਲ ਜੁੜਿਆ ਮਾਮਲਾ ਦੱਸਿਆ ਹੈ। ਜਾਣਕਾਰੀ ਅਨੁਸਾਰ ਯੁਵਰਾਜ ਜਿਮ ਤੋਂ ਪਰਤਦਿਆਂ ਫੋਨ ’ਤੇ ਆਪਣੀ ਮਾਂ ਨਾਲ ਗੱਲ ਕਰ ਰਿਹਾ ਸੀ। ਜਿਵੇਂ ਹੀ ਉਹ ਆਪਣੇ ਘਰ ਦੀ ਪਾਰਕਿੰਗ ਕੋਲ ਪੁੱਜਾ ਤਾਂ ਉਸ ਨੇ ਫੋਨ ਕੱਟ ਦਿੱਤਾ। ਪੁਲਸ ਮੁਤਾਬਕ ਕੁਝ ਸਮੇਂ ਬਾਅਦ ਕਿਸੇ ਨੇ ਯੁਵਰਾਜ ਨੂੰ ਇਮਾਰਤ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਕੀ ਉਹ ਇਸ ਵਿਚ ਰਹਿੰਦਾ ਹੈ, ਜਿਵੇਂ ਹੀ ਉਸ ਨੇ ‘ਹਾਂ’ ਕਿਹਾ ਤਾਂ ਉਸ ਦੇ ਛੇ ਗੋਲੀਆਂ ਮਾਰ ਦਿੱਤੀਆਂ। ਯੁਵਰਾਜ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਸ ਘਟਨਾ ਮੌਕੇ ਯੁਵਰਾਜ ਦੇ ਫੋਨ ਦੀ ਰਿਕਾਰਡਿੰਗ ਚਾਲੂ ਸੀ, ਜਿਸ ਕਰਕੇ ਮੌਕੇ ’ਤੇ ਹੋਈ ਗੱਲਬਾਤ ਬਾਰੇ ਪਤਾ ਲੱਗ ਗਿਆ।

LEAVE A REPLY

Please enter your comment!
Please enter your name here