ਚੰਡੀਗੜ੍ਹ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਕਿਹਾ ਕਿ ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਨਤੀਜੇ ਉਨ੍ਹਾ ਨੂੰ ਅਤੇ ਉਨ੍ਹਾ ਦੀ ਪਾਰਟੀ ਨੂੰ ਪੰਥ, ਪੰਜਾਬ, ਕਿਸਾਨਾਂ ਤੇ ਸਮਾਜ ਦੇ ਹੋਰ ਕਮਜ਼ੋਰ ਤੇ ਪੀੜਤ ਵਰਗਾਂ ਦੀ ਹਮਾਇਤ ਕਰਨ ਦੇ ਏਜੰਡੇ ਤੋਂ ਥਿੜਕਣ ਨਹੀਂ ਦੇ ਸਕਦੇ। ਉਨ੍ਹਾ ਕਿਹਾਅਸੀਂ ਪੰਥ ਅਤੇ ਪੰਜਾਬ, ਖਾਸ ਤੌਰ ’ਤੇ ਕਿਸਾਨਾਂ ਤੇ ਹੋਰ ਗਰੀਬ ਵਰਗਾਂ ਪ੍ਰਤੀ ਵਚਨਬੱਧ ਹਾਂ ਤੇ ਚੋਣ ਨਤੀਜੇ ਭਾਵੇਂ ਚੰਗੇ ਹੋਣ ਜਾਂ ਮਾੜੇ, ਅਸੀਂ ਇਨ੍ਹਾਂ ਪ੍ਰਤੀ ਵਚਨਬੱਧਤਾ ਤੋਂ ਕਦੇ ਪਿੱਛੇ ਨਹੀਂ ਹਟਾਂਗੇ। ਅਸੀਂ ਹੋਰ ਸਖਤ ਮਿਹਨਤ ਕਰ ਕੇ ਸਮਾਜ ਦੇ ਪੀੜਤ ਤੇ ਕਮਜ਼ੋਰ ਵਰਗਾਂ ਲਈ ਆਪਣੀ ਵਚਨਬੱਧਤਾ ਪੂਰੀ ਕਰਾਂਗੇ।
ਉਨ੍ਹਾ ਕਿਹਾਅਸੀਂ ਪਹਿਲਾਂ ਵੀ ਕਿਹਾ ਸੀ ਤੇ ਮੁੜ ਦੁਹਰਾਉਂਦੇ ਹਾਂ ਕਿ ਮਹਾਨ ਗੁਰੂ ਸਾਹਿਬਾਨ, ਸੰਤਾਂ ਤੇ ਮਹਾਂਪੁਰਖਾਂ ਵੱਲੋਂ ਦਰਸਾਏ ਮਾਰਗ ’ਤੇ ਚਲਦਿਆਂ ਆਪਣੀ ਵਚਨਬੱਧਤਾ ਪ੍ਰਤੀ ਦਿ੍ਰੜ੍ਹ ਸੰਕਲਪ ਹਾਂ। ਸਾਡੀ ਵਚਨਬੱਧਤਾ ਇਸ ਗੱਲ ਦੀ ਗੁਲਾਮ ਨਹੀਂ ਕਿ ਅਸੀਂ ਚੋਣਾਂ ਵਿਚ ਜਿੱਤਦੇ ਹਾਂ ਜਾਂ ਹਾਰਦੇ ਹਾਂ। ਵੱਡੀਆਂ-ਵੱਡੀਆਂ ਜਿੱਤਾਂ ਵੀ ਵੇਖੀਆਂ ਹਨ ਤੇ ਵੱਡੀਆਂ-ਵੱਡੀਆਂ ਚੁਣੌਤੀਆਂ ਦਾ ਵੀ ਸਾਹਮਣਾ ਕੀਤਾ ਹੈ, ਪਰ ਇਸ ਨਾਲ ਕਦੇ ਵੀ ਸਾਡੀ ਸਾਡੇ ਆਦਰਸ਼ਾਂ ਪ੍ਰਤੀ ਵਚਨਬੱਧਤਾ ਪ੍ਰਭਾਵਤ ਨਹੀਂ ਹੋਈ। ਅਸੀਂ ਰਾਜਨੀਤੀ ਤੋਂ ਉਪਰ ਉਠ ਕੇ ਭਾਵੇਂ ਜਿੱਤ ਹੋਵੇ ਜਾਂ ਹਾਰ, ਆਪਣੇ ਆਦਰਸ਼ਾਂ ਪ੍ਰਤੀ ਵਚਨਬੱਧ ਹਾਂ। ਸੁਖਬੀਰ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਨਾ ਸਿਰਫ ਲੋਕਾਂ ਦਾ ਫਤਵਾ ਖਿੜੇ ਮੱਥੇ ਪ੍ਰਵਾਨ ਕਰਦੇ ਹਨ, ਬਲਕਿ ਇਸ ਦਾ ਦਿਲੋਂ ਸਤਿਕਾਰ ਵੀ ਕਰਦੇ ਹਨ। ਉਨ੍ਹਾ ਕਿਹਾਇਕ ਵਿਅਕਤੀ ਵਜੋਂ ਮੈਂ ਹਮੇਸ਼ਾ ਖੁੱਲ੍ਹੇ ਮਨ ਨਾਲ ਲੋਕਾਂ ਦੇ ਫਤਵੇ ਦਾ ਨਿਮਰਤਾ ਨਾਲ ਸਤਿਕਾਰ ਕੀਤਾ ਹੈ।