ਮੁੰਬਈ : ਸੈਂਸੈਕਸ ਸੋਮਵਾਰ 203.28 ਅੰਕ ਡਿੱਗ ਕੇ 76,490.08 ’ਤੇ ਅਤੇ ਨਿਫਟੀ 30.95 ਅੰਕ ਡਿੱਗ ਕੇ 23,259.20 ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਬਾਜ਼ਾਰਾਂ ਵਿਚ ਤੇਜ਼ੀ ਰਹੀ ਅਤੇ ਸੈਂਸੈਕਸ ਨੇ ਲਗਾਤਾਰ ਚੌਥੇ ਸੈਸ਼ਨ ਵਿਚ ਤੇਜ਼ੀ ਨਾਲ ਪਹਿਲੀ ਵਾਰ 77,000 ਦੇ ਅੰਕੜੇ ਨੂੰ ਪਾਰ ਕੀਤਾ। ਬੀ ਐੱਸ ਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 385.68 ਅੰਕ ਵਧ ਕੇ 77,079.04 ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਐੱਨ ਐੱਸ ਈ ਨਿਫਟੀ 121.75 ਅੰਕਾਂ ਦੇ ਵਾਧੇ ਨਾਲ 23,411.90 ਦੇ ਆਪਣੇ ਸਰਬਕਾਲੀ ਉੱਚ ਪੱਧਰ ’ਤੇ ਪਹੁੰਚ ਗਿਆ।
ਬਿਭਵ ਖਿਲਾਫ ਇਕ ਹੋਰ ਧਾਰਾ ਜੋੜੀ
ਨਵੀਂ ਦਿੱਲੀ : ਦਿੱਲੀ ਪੁਲਸ ਨੇ ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਹਮਲੇ ਦੇ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਬਿਭਵ ਕੁਮਾਰ ਵਿਰੁੱਧ ਸਬੂਤ ਨਸ਼ਟ ਕਰਨ ਅਤੇ ਝੂਠੀ ਜਾਣਕਾਰੀ ਦੇਣ ’ਤੇ ਭਾਰਤੀ ਦੰਡਾਵਲੀ ਦੀ ਧਾਰਾ 201 ਜੋੜ ਦਿੱਤੀ ਹੈ। ਬਿਭਵ ’ਤੇ 13 ਮਈ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਮਾਲੀਵਾਲ ’ਤੇ ਹਮਲਾ ਕਰਨ ਦਾ ਦੋਸ਼ ਹੈ।