32.7 C
Jalandhar
Friday, June 14, 2024
spot_img

ਚੌਲ ਆਪਣੇ ਕੋਲ, ਪਿੱਛ ਸਾਥੀਆਂ ਹਵਾਲੇ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਮੰਤਰਾਲਿਆਂ ਦੀ ਵੰਡ ਕਰਦਿਆਂ ਗ੍ਰਹਿ ਤੇ ਸਹਿਕਾਰਤਾ ਮੰਤਰਾਲੇ ਮੁੜ ਅਮਿਤ ਸ਼ਾਹ ਨੂੰ ਸੌਂਪ ਦਿੱਤੇ। ਰਾਜਨਾਥ ਸਿੰਘ, ਡਾ. ਐੱਸ ਜੈ ਸ਼ੰਕਰ, ਨਿਰਮਲਾ ਸੀਤਾਰਮਨ ਤੇ ਨਿਤਿਨ ਜੈਰਾਮ ਗਡਕਰੀ ਪਹਿਲਾਂ ਵਾਂਗ ਹੀ ਕ੍ਰਮਵਾਰ ਰੱਖਿਆ, ਵਿਦੇਸ਼, ਵਿੱਤ ਅਤੇ ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲੇ ਸੰਭਾਲਣਗੇ। ਸੀਨੀਅਰ ਭਾਜਪਾ ਆਗੂ ਸ਼ਿਵਰਾਜ ਚੌਹਾਨ ਨੂੰ ਖੇਤੀ, ਕਿਸਾਨ ਭਲਾਈ ਤੇ ਪੇਂਡੂ ਵਿਕਾਸ ਮੰਤਰਾਲੇ ਦਿੱਤੇ ਗਏ ਹਨ। ਡਾ. ਜੇ ਪੀ ਨੱਢਾ ਨੂੰ ਸਿਹਤ ਤੇ ਪਰਵਾਰ ਭਲਾਈ ਅਤੇ ਰਸਾਇਣ ਤੇ ਖਾਦ ਮੰਤਰਾਲੇ ਮਿਲੇ ਹਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਹਾਊਸਿੰਗ ਤੇ ਸ਼ਹਿਰੀ ਮਾਮਲੇ ਅਤੇ ਊਰਜਾ ਮੰਤਰਾਲੇ ਦਿੱਤੇ ਗਏ ਹਨ। ਗਿਰੀਰਾਜ ਸਿੰਘ ਨੂੰ ਕੱਪੜਾ ਅਤੇ ਅਸ਼ਵਨੀ ਵੈਸ਼ਨਵ ਨੂੰ ਰੇਲਵੇ, ਸੂਚਨਾ ਤੇ ਪ੍ਰਸਾਰਨ ਅਤੇ ਇਲੈਕਟ੍ਰਾਨਿਕਸ ਤੇ ਇਨਫਰਮੇਸ਼ਨ ਟੈਕਨਾਲੋਜੀ ਦਾ ਮੰਤਰੀ ਬਣਾਇਆ ਗਿਆ ਹੈ। ਜਿਓਤਿਰਦਿੱਤਿਆ ਸਿੰਧੀਆ ਨੂੰ ਸੰਚਾਰ ਅਤੇ ਉੱਤਰ-ਪੂਰਬ ਦੇ ਵਿਕਾਸ ਦਾ ਮੰਤਰਾਲਾ ਦਿੱਤਾ ਗਿਆ ਹੈ। ਭੁਪਿੰਦਰ ਯਾਦਵ ਪਰਿਆਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲਿਆਂ ਦੇ ਇੰਚਾਰਜ ਹੋਣਗੇ। ਕਿਰਿਨ ਰਿਜਿਜੂ ਸੰਸਦੀ ਮਾਮਲਿਆਂ, ਹਰਦੀਪ ਸਿੰਘ ਪੁਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਮੰਤਰੀ ਹੋਣਗੇ। ਜਨਤਾ ਦਲ (ਐੱਸ) ਦੇ ਐੱਚ ਡੀ ਕੁਮਾਰਸਵਾਮੀ ਨੂੰ ਭਾਰੀ ਸਨਅਤਾਂ ਤੇ ਸਟੀਲ ਮੰਤਰਾਲੇ ਦਿੱਤੇ ਗਏ ਹਨ। ਪਿਯੂਸ਼ ਗੋਇਲ ਵਣਜ ਤੇ ਸਨਅਤ, ਧਰਮਿੰਦਰ ਪ੍ਰਧਾਨ ਸਿੱਖਿਆ, ਜੀਤਨ ਰਾਮ ਮਾਂਝੀ ਲਘੂ, ਛੋਟੇ ਤੇ ਦਰਮਿਆਨੇ ਉਦਮਾਂ ਦੇ ਮੰਤਰੀ ਹੋਣਗੇ। ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਦੇ ਰਾਜੀਵ ਰੰਜਨ ਸਿੰਘ ਉਰਫ ਲੱਲਨ ਸਿੰਘ ਨੂੰ ਪੰਚਾਇਤੀ ਰਾਜ, ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲਾ ਦਿੱਤਾ ਗਿਆ ਹੈ। ਚਿਰਾਗ ਪਾਸਵਾਨ ਨੂੰ ਫੂਡ ਪ੍ਰੋਸੈਸਿੰਗ ਇੰਡਸਟ੍ਰੀਜ਼ ਮੰਤਰੀ ਬਣਾਇਆ ਗਿਆ ਹੈ। ਤੇਲਗੂ ਦੇਸਮ ਦੇ ਕੇ ਰਾਮਮੋਹਨ ਨਾਇਡੂ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਬਣਾਇਆ ਹੈ। ਜਯੰਤ ਚੌਧਰੀ ਕੌਸ਼ਲ ਵਿਕਾਸ ਤੇ ਉਦਮ ਦੇ ਆਜ਼ਾਦ ਚਾਰਜ ਰਾਜ ਮੰਤਰੀ ਤੇ ਸਿੱਖਿਆ ਦੇ ਰਾਜ ਮੰਤਰੀ ਹੋਣਗੇ। ਪੰਜਾਬ ਦੇ ਰਵਨੀਤ ਸਿੰਘ ਬਿੱਟੂ ਨੂੰ ਫੂਡ ਪ੍ਰੋਸੈਸਿੰਗ ਇੰਡਸਟ੍ਰੀਜ਼ ਅਤੇ ਰੇਲਵੇ ਰਾਜ ਮੰਤਰੀ ਬਣਾਇਆ ਗਿਆ ਹੈ।
‘ਕਿਸਾਨਾਂ ਦੀ ਭਲਾਈ ਲਈ ਵਚਨਬੱਧ’
ਨਵੀਂ ਦਿੱਲੀ : ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ‘ਪ੍ਰਧਾਨ ਮੰਤਰੀ ਕਿਸਾਨ ਨਿਧੀ’ ਫੰਡ ਦੀ 17ਵੀਂ ਕਿਸ਼ਤ ਨੂੰ ਜਾਰੀ ਕਰਨ ਲਈ ਆਪਣੀ ਪਹਿਲੀ ਫਾਈਲ ’ਤੇ ਦਸਤਖਤ ਕੀਤੇ। ਇਸ ਨਾਲ 9.3 ਕਰੋੜ ਕਿਸਾਨਾਂ ਨੂੰ ਲਗਭਗ 20,000 ਕਰੋੜ ਰੁਪਏ ਮਿਲਣਗੇ।
ਫਾਈਲ ’ਤੇ ਦਸਤਖਤ ਕਰਨ ਬਾਅਦ ਮੋਦੀ ਨੇ ਕਿਹਾਸਾਡੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਸੀਂ ਆਉਣ ਵਾਲੇ ਸਮੇਂ ’ਚ ਕਿਸਾਨਾਂ ਅਤੇ ਖੇਤੀਬਾੜੀ ਸੈਕਟਰ ਲਈ ਹੋਰ ਵੀ ਕੰਮ ਕਰਦੇ ਰਹਿਣਾ ਚਾਹੁੰਦੇ ਹਾਂ।

Related Articles

LEAVE A REPLY

Please enter your comment!
Please enter your name here

Latest Articles