ਪੰਜ ਦਿਨ ਅੱਤ ਦੀ ਗਰਮੀ ਦੇ, ਬਚ ਜਾਓ

0
234

ਨਵੀਂ ਦਿੱਲੀ : ਉੱਤਰ-ਪੱਛਮੀ ਅਤੇ ਪੂਰਬੀ ਭਾਰਤ ਮੁੜ ਭਿਆਨਕ ਗਰਮੀ ਦੀ ਲਪੇਟ ’ਚ ਹਨ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ’ਚ ਤਾਪਮਾਨ ’ਚ ਦੋ ਤੋਂ ਤਿੰਨ ਡਿਗਰੀ ਦੇ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਉਸ ਨੇ ਕਿਹਾ ਹੈ ਕਿ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੱਛਮੀ ਅਤੇ ਪੂਰਬੀ ਭਾਰਤ ’ਚ ਭਿਆਨਕ ਗਰਮੀ ਪਵੇਗੀ। ਇਸ ਕਾਰਨ ਜੰਮੂ-ਕਸ਼ਮੀਰ, ਹਿਮਾਚਲ, ਉੱਤਰਾਖੰਡ, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਝਾਰਖੰਡ, ਓਡੀਸਾ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸੇ ਪ੍ਰਭਾਵਤ ਹੋਣਗੇ। ਵਿਭਾਗ ਅਨੁਸਾਰ ਭਾਰਤ ’ਚ ਗਰਮੀ ਦੀ ਲਹਿਰ ਹੁਣ ਤੱਕ ਦੀ ਸਭ ਤੋਂ ਲੰਬੀ ਲਹਿਰ ਹੈ ਤੇ ਲੋਕਾਂ ਨੂੰ ਭਵਿੱਖ ਵਿਚ ਹੋਰ ਵੀ ਜ਼ਿਆਦਾ ਤਾਪਮਾਨ ਦਾ ਸਾਹਮਣਾ ਕਰਨਾ ਪਵੇਗਾ। ਉੱਤਰੀ ਭਾਰਤ ਦੇ ਕੁਝ ਹਿੱਸੇ ਮਈ ਦੇ ਅੱਧ ਤੋਂ ਅੱਤ ਦੀ ਗਰਮੀ ਦੀ ਲਪੇਟ ’ਚ ਹਨ, ਜਿੱਥੇ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵਧ ਗਿਆ ਹੈ। ਵਿਭਾਗ ਦੇ ਮੁਖੀ ਮਿ੍ਰਤਿਊਂਜਯ ਮੋਹਪਾਤਰਾ ਨੇ ਕਿਹਾ ਕਿ ਮਾਨਸੂਨ ਦੀ ਸਾਲਾਨਾ ਬਾਰਸ਼ ਉੱਤਰ ਵੱਲ ਵਧਣ ਕਾਰਨ ਇਸ ਮਹੀਨੇ ਪਾਰਾ ਡਿੱਗਣ ਦੀ ਉਮੀਦ ਹੈ, ਪਰ ਇਸ ਨਾਲ ਹਾਲਾਤ ਹੋਰ ਵੀ ਬਦਤਰ ਹੋਣਗੇ। ਮੋਹਪਾਤਰਾ ਨੇ ਕਿਹਾ ਕਿ ਮਨੁੱਖੀ ਗਤੀਵਿਧੀਆਂ, ਵਧਦੀ ਆਬਾਦੀ, ਉਦਯੋਗੀਕਰਨ ਤੇ ਆਵਾਜਾਈ ਤੰਤਰਾਂ ਕਾਰਨ ਕਾਰਬਨ ਮੋਨੋਆਕਸਾਈਡ, ਮੀਥੇਨ ਤੇ ਕਲੋਰੋਕਾਰਬਨ ਦਾ ਗਾੜ੍ਹਾਪਣ ਵਧ ਰਿਹਾ ਹੈ। ਅਸੀਂ ਆਪਣੇ ਆਪ ਨੂੰ ਹੀ ਨਹੀਂ, ਸਗੋਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਖਤਰੇ ’ਚ ਪਾ ਰਹੇ ਹਾਂ। ਵਿਗਿਆਨਕ ਖੋਜ ਦਰਸਾਉਂਦੀ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਗਰਮੀ ਦੀਆਂ ਲਹਿਰਾਂ ਲੰਬੀਆਂ, ਜ਼ਿਆਦਾ ਲਗਾਤਾਰ ਤੇ ਹੋਰ ਤੀਬਰ ਹੋ ਰਹੀਆਂ ਹਨ।

LEAVE A REPLY

Please enter your comment!
Please enter your name here