ਮੱਕਾ : ਹੱਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਗਲਵਾਰ ਤੱਕ 15 ਲੱਖ ਤੋਂ ਵੱਧ ਵਿਦੇਸ਼ੀ ਹੱਜ ਯਾਤਰੀ ਸਾਉਦੀ ਅਰਬ ਪਹੁੰਚ ਚੁੱਕੇ ਹਨ। ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ’ਤੇ ਸ਼ੁਰੂ ਹੋਣ ਵਾਲੇ ਹੱਜ ਲਈ ਹੋਰ ਕਾਫੀ ਲੋਕਾਂ ਦੇ ਆਉਣ ਦੀ ਉਮੀਦ ਹੈ।
ਸੁੱਤੇ ਪਿਆਂ ’ਤੇ ਟਰੱਕ ਪਲਟਿਆ
ਹਰਦੋਈ : ਯੂ ਪੀ ਦੇ ਹਰਦੋਈ ਜ਼ਿਲ੍ਹੇ ’ਚ ਬੁੱਧਵਾਰ ਸਵੇਰੇ ਗੰਗਾ ਨਦੀ ’ਚੋਂ ਰੇਤ ਲੈ ਕੇ ਜਾ ਰਿਹਾ ਟਰੱਕ ਬੇਕਾਬੂ ਹੋ ਕੇ ਸੜਕ ਕੰਢੇ ਝੁੱਗੀਆਂ ਦੇ ਬਾਹਰ ਸੁੱਤੇ ਲੋਕਾਂ ਉੱਤੇ ਪਲਟ ਗਿਆ, ਜਿਸ ਕਾਰਨ ਚਾਰ ਬੱਚਿਆਂ ਸਮੇਤ ਪਰਵਾਰ ਦੇ ਅੱਠ ਜੀਆਂ ਦੀ ਮੌਤ ਹੋ ਗਈ। ਇਕ 4 ਸਾਲਾ ਬੱਚੀ ਦਾ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ। ਟਰੱਕ ਚਾਲਕ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।
ਪਤੀ-ਪਤਨੀ ਦੀ ਹਾਦਸੇ ’ਚ ਮੌਤ
ਪਾਤੜਾਂ (ਨਿਸ਼ਾਨ ਸਿੰਘ ਬਣਵਾਲਾ)-ਸੰਗਰੂਰ-ਦਿੱਲੀ ਮੁੱਖ ਮਾਰਗ ’ਤੇ ਬੁੱਧਵਾਰ ਪਿੰਡ ਗੋਬਿੰਦਪੁਰਾ ਪੈਂਦ ਕੋਲ ਕਾਰ ਦੀ ਲਪੇਟ ਵਿਚ ਆ ਕੇ ਪਿੰਡ ਨੂਰਪੁਰ ਦੇ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਉਹ ਉਸ ਵੇਲੇ ਸੜਕ ਪਾਰ ਕਰ ਰਹੇ ਸਨ। ਅਮਰਜੀਤ ਕੌਰ (55) ਦੀ ਮੌਕੇ ’ਤੇ ਲੱਤ ਕੱਟੀ ਗਈ ਤੇ ਹਸਪਤਾਲ ਵਿਚ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਬਲਵਿੰਦਰ ਸਿੰਘ (60) ਦੀ ਰਜਿੰਦਰਾ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ। ਸ਼ੁਤਰਾਣਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।




