26.9 C
Jalandhar
Tuesday, October 22, 2024
spot_img

ਯੇਦੀਯੁਰੱਪਾ ਦੀ ਗਿ੍ਫਤਾਰੀ ‘ਤੇ ਹਾਈ ਕੋਰਟ ਵੱਲੋਂ ਰੋਕ

ਬੇਂਗਲੁਰੂ : ਸਾਬਕਾ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਨੂੰ ਸ਼ੁੱਕਰਵਾਰ ਕੁਝ ਰਾਹਤ ਮਿਲੀ, ਜਦੋਂ ਕਰਨਾਟਕ ਹਾਈ ਕੋਰਟ ਨੇ ਬੱਚਿਆਂ ਨੂੰ ਜਿਨਸੀ ਹਮਲਿਆਂ ਤੋਂ ਬਚਾਉਣ ਵਾਲੇ ਕਾਨੂੰਨ (ਪੋਕਸੋ) ਦੇ ਸੰਬੰਧ ‘ਚ ਉਨ੍ਹਾ ਦੀ ਗਿ੍ਫਤਾਰੀ ‘ਤੇ ਰੋਕ ਲਾ ਦਿੱਤੀ | ਤਾਂ ਵੀ ਉਨ੍ਹਾ ਨੂੰ 17 ਜੂਨ ਨੂੰ ਜਾਂਚ ਕਰਤਿਆਂ ਅੱਗੇ ਪੇਸ਼ ਹੋਣਾ ਪਵੇਗਾ | ਗਿ੍ਫਤਾਰੀ ‘ਤੇ ਰੋਕ ਅਗਲੀ ਸੁਣਵਾਈ ਤੱਕ ਜਾਰੀ ਰਹੇਗੀ | ਫਾਸਟ ਟਰੈਕ ਕੋਰਟ ਨੇ ਵੀਰਵਾਰ ਯੇਦੀਯੁਰੱਪਾ ਦੀ ਗਿ੍ਫਤਾਰੀ ਵਾਰੰਟ ਜਾਰੀ ਕੀਤੇ ਸਨ | ਇਕ ਮਹਿਲਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਸ ਦੀ 17 ਸਾਲਾ ਧੀ ਜਿਨਸੀ ਹਮਲੇ ਦੇ ਸੰਬੰਧ ਵਿਚ ਮਦਦ ਲਈ ਯੇਦੀਯੁਰੱਪਾ ਨੂੰ ਉਨ੍ਹਾ ਦੇ ਘਰ ਮਿਲੀ ਤਾਂ ਯੇਦੀਯੁਰੱਪਾ ਨੇ ਵੀ ਉਸ ਨਾਲ ਛੇੜਛਾੜ ਕੀਤੀ |

Related Articles

LEAVE A REPLY

Please enter your comment!
Please enter your name here

Latest Articles