33.1 C
Jalandhar
Tuesday, October 22, 2024
spot_img

ਹੱਜ ਦੀਆਂ ਰਸਮਾਂ ਸ਼ੁਰੂ

ਮੀਨਾ (ਸਾਊਦੀ ਅਰਬ) : ਮੁਸਲਿਮ ਸ਼ਰਧਾਲੂ ਸ਼ੁੱਕਰਵਾਰ ਤਿੱਖੀ ਗਰਮੀ ਦੇ ਬਾਵਜੂਦ ਮੱਕਾ ‘ਚ ਵਿਸ਼ਾਲ ਟੈਂਟ ਕੈਂਪ ‘ਚ ਇਕੱਠੇ ਹੋਏ ਤੇ ਇਸ ਨਾਲ ਸਾਲਾਨਾ ਹੱਜ ਯਾਤਰਾ ਸ਼ੁਰੂ ਹੋ ਗਈ |
ਆਪਣੀ ਯਾਤਰਾ ‘ਚ ਸਭ ਤੋਂ ਪਹਿਲਾਂ ਉਨ੍ਹਾਂ ਨੇ ਇਸਲਾਮ ਦੇ ਪਵਿੱਤਰ ਸਥਾਨ ਗ੍ਰੈਂਡ ਮਸਜਿਦ ‘ਚ ਕਾਬਾ ਦੀ ਪਰਿਕਰਮਾ ਕੀਤੀ | ਦੁਨੀਆ ਭਰ ਦੇ 15 ਲੱਖ ਤੋਂ ਵੱਧ ਸ਼ਰਧਾਲੂ ਹੱਜ ਲਈ ਮੱਕਾ ਅਤੇ ਆਲੇ-ਦੁਆਲੇ ਇਕੱਠੇ ਹੋਏ ਹਨ | ਸਾਊਦੀ ਅਰਬ ਦੇ ਸ਼ਰਧਾਲੂਆਂ ਦੀ ਸ਼ਮੂਲੀਅਤ ਨਾਲ ਇਹ ਗਿਣਤੀ ਹੋਰ ਵਧ ਰਹੀ ਹੈ | ਇਸ ਸਾਲ 20 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪੁੱਜਣ ਦੀ ਆਸ ਹੈ |
ਮੋਰਾਕੋ ਤੋਂ ਆਏ 75 ਸਾਲਾ ਜ਼ਾਹਰਾ ਬੇਨੀਜ਼ਾਹਰਾ ਨੇ ਕਿਹਾ—ਸਾਡੇ ਭਰਾ ਗਾਜ਼ਾ ਵਿਚ ਮਰ ਰਹੇ ਹਨ ਤੇ ਅਸੀਂ ਆਪਣੀਆਂ ਅੱਖਾਂ ਨਾਲ ਉਨ੍ਹਾਂ ਨੂੰ ਮਰਦੇ ਦੇਖ ਰਹੇ ਹਾਂ | ਇਜ਼ਰਾਈਲ ਵੱਲੋਂ ਮਈ ਵਿਚ ਰਾਫਾਹ ਨੂੰ ਸੀਲ ਕਰਨ ਕਰਕੇ ਗਾਜ਼ਾ ਤੋਂ ਫਲਸਤੀਨੀ ਹਾਜੀ ਕਾਬਾ ਨਹੀਂ ਪੁੱਜ ਸਕੇ ਹਨ |
ਸਾਉਦੀ ਅਰਬ ਤੇ ਸੀਰੀਆ ਵਿਚ ਸੁਲਹ ਕਾਰਨ ਇਸ ਵਾਰ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਬਾਅਦ ਸੀਰੀਆ ਤੋਂ ਸ਼ਰਧਾਲੂ ਸਿੱਧੀਆਂ ਉਡਾਣਾਂ ‘ਚ ਕਾਬਾ ਪੁੱਜੇ ਹਨ |

Related Articles

LEAVE A REPLY

Please enter your comment!
Please enter your name here

Latest Articles