ਲੋਕਾਂ ਨੇ ਮੋਦੀ-ਯੋਗੀ ਨੂੰ ਨਕਾਰਿਆ : ਰਾਜਭਰ

0
209

ਬਲੀਆ : ਯੋਗੀ ਕੈਬਨਿਟ ਦੇ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਲੋਕ ਸਭਾ ਚੋਣਾਂ ‘ਚ ਆਪਣੀ ਪਾਰਟੀ ਦੀ ਹਾਰ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਮੁਖੀ ਰਾਜਭਰ ਨੇ ਕਿਹਾ ਕਿ ਜਨਤਾ ਨੇ ਪੀ ਐਮ ਮੋਦੀ ਅਤੇ ਸੀ ਐਮ ਯੋਗੀ ਨੂੰ ਨਕਾਰ ਦਿੱਤਾ ਹੈ | ਰਾਜਭਰ ਦੇ ਬੇਟੇ ਅਰਵਿੰਦ ਰਾਜਭਰ ਨੇ ਘੋਸੀ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ, ਪਰ ਉਨ੍ਹਾ ਨੂੰ ਇੰਡੀਆ ਗੱਠਜੋੜ ਦੇ ਸਪਾ ਉਮੀਦਵਾਰ ਰਾਜੀਵ ਰਾਏ ਤੋਂ ਕਰਾਰੀ ਹਾਰ ਮਿਲੀ | ਰਾਜਭਰ ਨੇ ਸ਼ੁੱਕਰਵਾਰ ਆਪਣੇ ਵਰਕਰਾਂ ਨਾਲ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਚਰਚਾ ਕੀਤੀ | ਰਾਜਭਰ ਨੇ ਕਿਹਾ ਕਿ ਐੱਨ ਡੀ ਏ ‘ਚ ਸ਼ਾਮਲ ਪਾਰਟੀਆਂ ਦੇ ਨੇਤਾ ਗੱਠਜੋੜ ਦੇ ਧਰਮ ਦੀ ਪਾਲਣਾ ਕਰਨਾ ਨਹੀਂ ਜਾਣਦੇ, ਪਰ ਅਸੀਂ ਗੱਠਜੋੜ ਦੇ ਧਰਮ ਦੀ ਇਮਾਨਦਾਰੀ ਨਾਲ ਪਾਲਣਾ ਕੀਤੀ ਹੈ | ਉਨ੍ਹਾ ਕਿਹਾ ਕਿ ਜਨਤਾ ਨੇ ਯੋਗੀ ਅਤੇ ਮੋਦੀ ਨੂੰ ਨਕਾਰ ਦਿੱਤਾ ਹੈ |

LEAVE A REPLY

Please enter your comment!
Please enter your name here