ਕੁਵੈਤ ਦੀ ਅੱਗ ‘ਚ ਹੁਸ਼ਿਆਰਪੁਰ ਦੇ ਹਿੰਮਤ ਰਾਇ ਦੀ ਵੀ ਜਾਨ ਗਈ

0
173

ਹੁਸ਼ਿਆਰਪੁਰ : ਕੁਵੈਤ ਵਿਚ ਅੱਗ ਨਾਲ ਮਰਨ ਵਾਲਿਆਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਦਾ ਹਿੰਮਤ ਰਾਇ (62) ਵੀ ਸੀ, ਜਿਸ ਦਾ ਪਰਵਾਰ ਇਸ ਵੇਲੇ ਹੁਸ਼ਿਆਰਪੁਰ ਦੇ ਬਾਹਰਵਾਰ ਕੱਕੋਂ ਵਿਚ ਰਹਿੰਦਾ ਹੈ | ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਪਤੀ ਦੀ ਕਮਾਈ ਨਾਲ ਹੀ ਪਰਵਾਰ ਚਲਦਾ ਸੀ | ਹਿੰਮਤ ਰਾਇ ਲੱਗਭੱਗ 30 ਸਾਲ ਪਹਿਲਾਂ ਕੁਵੈਤ ਗਿਆ ਸੀ ਤੇ ਐੱਨ ਬੀ ਟੀ ਸੀ ਫਰਮ ਦੇ ਫੈਬਰੀਕੇਸ਼ਨ ਡਿਪਾਰਟਮੈਂਟ ਵਿਚ ਫੋਰਮੈਨ ਸੀ | ਰਾਇ ਦੀਆਂ ਧੀਆਂ ਅਮਨਦੀਪ ਕੌਰ (35) ਤੇ ਸੁਮਨਦੀਪ ਕੌਰ (32) ਵਿਆਹੀਆਂ ਹੋਈਆਂ ਹਨ ਤੇ ਬੇਟਾ ਅਰਸ਼ਦੀਪ ਸਿੰਘ (16) ਬਾਗਪੁਰ ਦੇ ਸਰਕਾਰੀ ਸਕੂਲ ਵਿਚ ਦਸਵੀਂ ‘ਚ ਪੜ੍ਹਦਾ ਹੈ |

LEAVE A REPLY

Please enter your comment!
Please enter your name here