ਸਰਹੱਦ ਤੋਂ ਹੈਰੋਇਨ ਜ਼ਬਤ

0
221

ਅੰਮਿ੍ਰਤਸਰ : ਬੀ ਐੱਸ ਐੱਫ ਨੇ ਪੰਜਾਬ ਦੇ ਅੰਮਿ੍ਰਤਸਰ ’ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਖੇਤ ਵਿੱਚੋਂ ਡਰੋਨ ਅਤੇ ਹੈਰੋਇਨ ਦਾ ਪੈਕੇਟ ਜ਼ਬਤ ਕੀਤਾ ਹੈ। ਬੀ ਐੱਸ ਐੱਫ ਨੇ ਸ਼ਨੀਵਾਰ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਸ ਦੇ ਤੇ ਪੰਜਾਬ ਪੁਲਸ ਦੇ ਜਵਾਨਾਂ ਨੇ ਸ਼ੁੱਕਰਵਾਰ ਰਾਤ ਨੂੰ ਤਲਾਸ਼ੀ ਮੁਹਿੰਮ ਚਲਾਈ।ਇਸ ਦੌਰਾਨ ਕਾਹਨਗੜ੍ਹ ਪਿੰਡ ਤੋਂ ਚੀਨ ਦਾ ਬਣਿਆ ਡਰੋਨ ਅਤੇ 557 ਗ੍ਰਾਮ ਹੈਰੋਇਨ ਵਾਲਾ ਪੈਕਟ ਜ਼ਬਤ ਕੀਤਾ ਗਿਆ।
ਰਾਮਫੋਸਾ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ
ਜੌਹਾਨਸਬਰਗ : ਦੱਖਣੀ ਅਫਰੀਕਾ ’ਚ ਦੋ ਹਫਤੇ ਪਹਿਲਾਂ ਹੋਈਆਂ ਆਮ ਚੋਣਾਂ ’ਚ ਅਫਰੀਕਨ ਨੈਸ਼ਨਲ ਕਾਂਗਰਸ (ਏ ਐੱਨ ਸੀ) ਨੂੰ 40 ਫੀਸਦੀ ਵੋਟਾਂ ਮਿਲਣ ਦੇ ਬਾਵਜੂਦ ਦੇਸ਼ ਦੀ ਸੰਸਦ ਨੇ ਸਿਰਿਲ ਰਾਮਫੋਸਾ ਨੂੰ ਪੰਜ ਸਾਲ ਹੋਰ ਕਾਰਜਕਾਲ ਲਈ ਰਾਸ਼ਟਰਪਤੀ ਚੁਣ ਲਿਆ।ਦੱਸਿਆ ਜਾ ਰਿਹਾ ਹੈ ਕਿ ਰਾਮਫੋਸਾ ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਆਪਣੇ ਨਵੇਂ ਮੰਤਰੀ ਮੰਡਲ ਦਾ ਐਲਾਨ  ਕਰਨਗੇ।
ਸਿੱਕਮ ’ਚ ਭਾਰੀ ਬਾਰਿਸ਼, 9 ਦੀ ਮੌਤ
ਨਵੀਂ ਦਿੱਲੀ : ਪੂਰਬ-ਉੱਤਰ ਦੇ ਸੂਬੇ ਸਿੱਕਮ ’ਚ ਭਾਰੀ ਬਾਰਿਸ਼ ਦੇ ਚਲਦੇ ਕਈ ਇਲਾਕਿਆਂ ’ਚ ਜ਼ਮੀਨ ਖਿਸਕਣ ਕਾਰਨ ਨੌਂ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਉੱਤਰੀ ਸਿੱਕਮ ਦੇ ਮੰਗਨ ਜ਼ਿਲ੍ਹੇ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਵੱਡੀ ਪੱਧਰ ’ਤੇ ਢਿੱਗਾਂ ਡਿੱਗੀਆਂ, ਜਿਸ ਦੇ ਚਲਦੇ 15 ਵਿਦੇਸ਼ ਨਾਗਰਿਕਾਂ ਸਮੇਤ 1200 ਤੋਂ ਵੱਧ ਸੈਲਾਨੀ ਫਸ ਗਏ ਹਨ। ਇਸ ਦੇ ਨਾਲ ਕਈ ਖੇਤਰਾਂ ’ਚ ਸੜਕ ਸੰਪਰਕ ਟੁੱਟ ਗਿਆ ਹੈ। ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਭਾਰੀ ਬਾਰਿਸ਼ ਦੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਲਈ ਉਨ੍ਹਾ ਇੱਕ ਉੱਚ ਪੱਧਰੀ ਮੀਟਿੰਗ ਸੱਦੀ ਹੈ।
ਹਥਿਆਰਾਂ ਸਮੇਤ ਤਿੰਨ ਗਿ੍ਰਫ਼ਤਾਰ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਕੁਪਵਾੜਾ ’ਚ ਸੁਰੱਖਿਆ ਬਲਾਂ ਨੇ ਨਸ਼ੀਲਾ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਹਨ । ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨਸ਼ੀਲਾ ਪਦਾਰਥ (ਹੈਰੋਇਨ) ਵੇਚਣ ਲਈ ਕਿਸੇ ਖਰੀਦਦਾਰ ਦੀ ਤਲਾਸ਼ ਕਰ ਰਿਹਾ ਹੈ। ਇਸ ਸੂਚਨਾ ਦੇ ਮਿਲਦੇ ਹੀ ਪੁਲਸ ਨੇ ਐਕਸ਼ਨ ਲੈਂਦੇ ਹੋਏ ਤਲਾਸੀ ਅਭਿਆਨ ਸ਼ੁਰੂ ਕੀਤਾ, ਜਿਸ ਤੋਂ ਕੁਪਵਾੜਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੇ ਨਸ਼ੀਲੇ ਪਦਾਰਥ ਦੇ ਮਡਿਊਲ ਦਾ ਪਰਦਾ ਫਾਸ਼ ਕਰਦੇ ਹੋਏ ਤਿੰਨ ਲੋਕਾਂ ਨੂੰ ਗਿ੍ਰਫਤਾਰ ਕਰ ਲਿਆ। ਵਿਅਕਤੀ ਕੋਲੋਂ 500 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਖਾਵਰਪਰਬ ਕਰਨਾਹ ਨਿਵਾਸੀ ਸ਼ਫੀਕ ਅਹਿਮਦ ਸ਼ੇਖ ਅਤੇ ਬਾਘਬੱਲਾ ਨਿਵਾਸੀ ਤਾਰਿਕ ਅਹਿਮਦ ਮਲਿਕ ਦੇ ਰੂਪ ’ਚ ਹੋਈ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਦੇ ਗਰੋਹ ’ਚ ਇੱਕ ਹੋਰ ਵਿਅਕਤੀ ਸ਼ਾਮਲ ਸੀ, ਜਿਸ ਦੀ ਪਛਾਣ ਸਾਧਪੁਰਾ ਨਿਵਾਸੀ ਪਰਵੇਜ਼ ਅਹਿਮਦ ਪਠਾਨ ਦੇ ਰੂਪ ’ਚ ਹੋਈ। ਪਰਵੇਜ਼ ਨੂੰ ਪੁਲਸ ਅਤੇ ਫੌਜ ਦੀ ਸੰਯੁਕਤ ਟੀਮ ਨੇ ਗਿ੍ਰਫ਼ਤਾਰ ਕੀਤਾ, ਜਿਸ ਕੋਲੋਂ ਤਿੰਨ ਪਿਸਤੌਲ, 76 ਜ਼ਿੰਦਾ ਕਾਰਤੂਸ, ਛੇ ਮੈਗਜ਼ੀਨ ਅਤੇ ਲਗਭਗ ਪੰਜ ਕਿਲੋਮੀਗ੍ਰਾਮ ਸ਼ੱਕੀ ਵਿਸਫੋਟਕ ਬਰਾਮਦ ਕੀਤਾ ਗਿਆ।

LEAVE A REPLY

Please enter your comment!
Please enter your name here