‘ਮਾਇਆਵਤੀ ਨੇ ਕਾਂਸ਼ੀ ਰਾਮ ਦਾ ਅੰਦੋਲਨ ਖਤਮ ਕੀਤਾ’

0
128

ਲਖਨਊ : ਬਸਪਾ ਦੇ ਬਾਨੀਆਂ ’ਚ ਸ਼ੁਮਾਰ ਤੇ ਹੁਣ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰ ਆਰ ਕੇ ਚੌਧਰੀ ਨੇ ਹਾਲੀਆ ਲੋਕ ਸਭਾ ਚੋਣਾਂ ’ਚ ਬਸਪਾ ਦੀ ਕਰਾਰੀ ਹਾਰ ਲਈ ਪਾਰਟੀ ਮੁਖੀ ਮਾਇਆਵਤੀ ਦੇ ਬਹੁਜਨ ਅੰਦੋਲਨ ਤੋਂ ਬੇਮੁਖ ਹੋਣ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾ ਕਿਹਾ ਕਿ ਹੁਣ ਸਪਾ ਪ੍ਰਧਾਨ ਅਖਿਲੇਸ਼ ਯਾਦਵ ‘ਪੀ ਡੀ ਏ’ (ਪਛੜੇ, ਦਲਿਤ ਅਤੇ ਘੱਟ ਗਿਣਤੀਆਂ) ਦੇ ਨਾਅਰੇ ਨਾਲ ਬਹੁਜਨ ਦੀ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ। ਮੋਹਨ ਲਾਲ ਗੰਜ ਸੀਟ ਤੋਂ ਸਪਾ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਇਸ ਸਮੇਂ ਉੱਤਰ ਪ੍ਰਦੇਸ਼ ’ਚ ਦਲਿਤ ਰਾਜਨੀਤੀ ਨੇਤਾਹੀਣ ਹੋ ਗਈ ਹੈ। ਮਾਇਆਵਤੀ ਸਾਡੀ ਆਗੂ ਰਹੀ ਹੈ। ਅਸੀਂ ਉਨ੍ਹਾ ਦਾ ਸਨਮਾਨ ਕਰਦੇ ਹਾਂ, ਪਰ ਕਾਂਸ਼ੀ ਰਾਮ ਦੇ ਅੰਦੋਲਨ ਨੂੰ ਜੇ ਕਿਸੇ ਨੇ ਖਤਮ ਕੀਤਾ ਹੈ ਤਾਂ ਉਹ ਮਾਇਆਵਤੀ ਹਨ।

LEAVE A REPLY

Please enter your comment!
Please enter your name here