ਚੇਤਨਪੁਰਾ : ਪੁਲਸ ਥਾਣਾ ਰਾਜਾਸਾਂਸੀ ਦੇ ਪਿੰਡ ਸ਼ਬਾਜ਼ਪੁਰਾ ਹਰਸ਼ਾ ਛੀਨਾ ਵਿਖੇ ਨਹਿਰ ’ਤੇ ਨਹਾਉਣ ਗਏ ਤਿੰਨ ਬੱਚੇ ਰੁੜ੍ਹ ਗਏ, ਜਦੋਂਕਿ ਇਕ ਬੱਚੇ ਨੂੰ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਚਾਇਆ। ਗੁਰਦੁਆਰਾ ਸ਼ਹੀਦ ਬਾਬਾ ਭਾਗ ਸਿੰਘ ਸ਼ਬਾਜ਼ਪੁਰਾ ਵਿਖੇ ਸਲਾਨਾ ਜੋੜ ਮੇਲੇ ਦੇ ਸਮਾਗਮ ਚੱਲ ਰਹੇ ਸਨ। ਇਸ ਦੌਰਾਨ ਨਜ਼ਦੀਕੀ ਪਿੰਡ ਤੋਲਾ ਨੰਗਲ ਦੇ ਤਿੰਨ ਬੱਚੇ ਅੱਪਰ ਬਾਰੀ ਦੁਆਬ ਨਹਿਰ ਦੀ ਲਾਹੌਰ ਬ੍ਰਾਂਚ ਵਿਚ ਨਹਾਉਂਦੇ ਸਮੇਂ ਪਾਣੀ ਵਿਚ ਰੁੜ੍ਹ ਗਏ, ਜਿਨ੍ਹਾਂ ਦੀ ਪਛਾਣ ਜਸਕਰਨ ਸਿੰਘ (13), ਲਵਪ੍ਰੀਤ ਸਿੰਘ (14) ਅਤੇ ਕਿ੍ਰਸ (14) ਵਜੋਂ ਹੋਈ ਹੈ। ਇਸ ਮੌਕੇ ਇਕ ਬੱਚੇ ਜਸ਼ਨ ਨੂੰ ਮੌਕੇ ’ਤੇ ਹਾਜ਼ਰ ਲੋਕਾਂ ਨੇ ਬਚਾਅ ਲਿਆ।


