ਸ੍ਰੀਨਗਰ : ਪੀ ਡੀ ਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਰਨਾਟਕ ਹਾਈ ਕੋਰਟ ਵੱਲੋਂ ਪੋਕਸੋ ਕੇਸ ’ਚ ਭਾਜਪਾ ਆਗੂ ਬੀ ਐੱਸ ਯੇਦੀਯੁਰੱਪਾ ਦੀ ਗਿ੍ਰਫਤਾਰੀ ’ਤੇ ਰੋਕ ਲਾਉਣ ’ਤੇ ਸਵਾਲ ਚੁੱਕਿਆ ਹੈ। ਮਹਿਬੂਬਾ ਨੇ ਐੱਕਸ ’ਤੇ ਲਿਖਿਆਕਰਨਾਟਕ ਹਾਈ ਕੋਰਟ ਨੇ ਪੋਕਸੋ ਕੇਸ ’ਚ ਯੇਦੀਯੁਰੱਪਾ ਦੀ ਗਿ੍ਰਫਤਾਰੀ ’ਤੇ ਇਹ ਕਹਿੰਦਿਆਂ ਰੋਕ ਲਾ ਦਿੱਤੀ ਕਿ ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਮੁਲਜ਼ਮ ਕਿਤੇ ਨਹੀਂ ਜਾ ਰਿਹਾ, ਜੋ ਕਿ ਇਸ ਤੋਂ ਘੱਟ ਦੋਸ਼ਾਂ ਲਈ ਜੇਲ੍ਹ ਭੇਜੇ ਗਏ ਇਕ ਹੋਰ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੀਤੇ ਵਿਹਾਰ ਤੋਂ ਉਲਟ ਹੈ। ਇਹ ਫੈਸਲਾ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਨਿਆਂ ਕਿਵੇਂ ਚੁਣ (ਆਗੂਆਂ ਨੂੰ ਦੇਖ) ਕੇ ਦਿੱਤਾ ਜਾ ਰਿਹਾ ਹੈ।



