ਸਭ ਤੋਂ ਤੇਜ਼ ਗੋਲ ਦਾ ਰਿਕਾਰਡ

0
141

ਡੌਰਟਮੰਡ (ਜਰਮਨੀ) : ਅਲਬਾਨੀਆ ਦੇ ਨੇਦਿਮ ਬਜਰਾਮੀ ਨੇ ਖੇਡ ਸ਼ੁਰੂ ਹੋਣ ਦੇ ਬਾਅਦ 23ਵੇਂ ਸਕਿੰਟ ’ਚ ਗੋਲ ਕਰਕੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ’ਚ ਸਭ ਤੋਂ ਤੇਜ਼ ਗੋਲ ਕਰਨ ਦਾ ਰਿਕਾਰਡ ਬਣਾਇਆ ਹੈ। ਹਾਲਾਂਕਿ ਅਲਬਾਨੀਆ ਦੀ ਟੀਮ ਇਟਲੀ ਖਿਲਾਫ ਇਹ ਮੈਚ 1-2 ਗੋਲਾਂ ਦੇ ਫਰਕ ਨਾਲ ਹਾਰ ਗਈ। ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ’ਚ ਇਸ ਤੋਂ ਪਹਿਲਾਂ ਸਭ ਤੋਂ ਤੇਜ਼ ਗੋਲ ਕਰਨ ਦਾ ਰਿਕਾਰਡ ਰੂਸ ਦੇ ਦਮਿਤਰੀ ਕਿਰੀਚੇਂਕੋ ਦੇ ਨਾਂਅ ਸੀ, ਜਿਸ ਨੇ 2004 ’ਚ ਮੈਚ ਦੌਰਾਨ 67ਵੇਂ ਸਕਿੰਟ ’ਚ ਗੋਲ ਕੀਤਾ ਸੀ।

LEAVE A REPLY

Please enter your comment!
Please enter your name here