25.8 C
Jalandhar
Monday, September 16, 2024
spot_img

ਸੁਣਨ ਸ਼ਕਤੀ ਖਤਮ!

ਮੁੰਬਈ : ’90 ਦੇ ਦਹਾਕੇ ਦੇ ਕਈ ਹਿੱਟ ਗੀਤ ਗਾਉਣ ਵਾਲੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ ਦੀ ਸੁਣਨ ਸ਼ਕਤੀ ਖਤਮ ਹੋ ਗਈ ਹੈ। ਅਲਕਾ ਯਾਗਨਿਕ ਨੇ ਇੰਸਟਾਗ੍ਰਾਮ ਪੋਸਟ ਸ਼ੇਅਰ ਕਰਕੇ ਆਪਣੀ ਸਮੱਸਿਆ ਦਾ ਖੁਲਾਸਾ ਕੀਤਾ ਹੈ। ਉਸ ਨੇ ਪ੍ਰਸੰਸਕਾਂ ਅਤੇ ਸਾਥੀ ਗਾਇਕਾਂ ਨੂੰ ਉੱਚੀ ਆਵਾਜ਼ ਵਾਲੇ ਸੰਗੀਤ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਸ ਨੇ ਦੱਸਿਆਮੇਰੇ ਡਾਕਟਰਾਂ ਨੇ ਵਾਇਰਲ ਅਟੈਕ ਕਾਰਨ ਮੈਨੂੰ ਦੁਰਲੱਭ ਬਿਮਾਰੀ ਹੋਣ ਬਾਰੇ ਦੱਸਿਆ ਹੈ। ਮੈਂ ਹੁਣ ਇਸ ਬਿਮਾਰੀ ਨਾਲ ਜੀਣ ਦੀ ਕੋਸ਼ਿਸ਼ ਕਰ ਰਹੀ ਹਾਂ, ਕਿਰਪਾ ਕਰਕੇ ਮੈਨੂੰ ਆਪਣੀਆਂ ਪ੍ਰਾਰਥਨਾਵਾਂ ’ਚ ਯਾਦ ਰੱਖਣਾ।
ਬਾਲਾਸੋਰ ’ਚ ਇੰਟਰਨੈੱਟ ਬੰਦ
ਬਾਲਾਸੋਰ : ਓਡੀਸ਼ਾ ਦੇ ਬਾਲਾਸੋਰ ਸ਼ਹਿਰ ਵਿਚ ਦੋ ਧਿਰਾਂ ਵਿਚ ਝੜਪ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ ਹੈ ਤੇ ਕੁਝ ਸੰਵੇਦਨਸ਼ੀਲ ਇਲਾਕਿਆਂ ’ਚ ਇੰਟਰਨੈੱਟ ਸੇਵਾ ਵੀ ਮੁਅੱਤਲ ਕਰ ਦਿੱਤੀ ਗਈ ਹੈ। ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ 17 ਜੂਨ ਦੀ ਅੱਧੀ ਰਾਤ ਤੋਂ 18 ਜੂਨ ਦੀ ਅੱਧੀ ਰਾਤ ਤੱਕ ਕਰਫਿਊ ਲਗਾਇਆ ਗਿਆ ਹੈ। ਬੀਤੇ ਦਿਨ ਪਸ਼ੂਆਂ ਦੀ ਕੁਰਬਾਨੀ ਕਾਰਨ ਸੜਕ ’ਤੇ ਵਹਿ ਰਹੇ ਖੂਨ ਦੇ ਵਿਰੋਧ ’ਚ ਸ਼ਹਿਰ ਦੇ ਭੁਜਖੀਆ ਪੀਰ ਇਲਾਕੇ ’ਚ ਲੋਕਾਂ ਦਾ ਇੱਕ ਗਰੁੱਪ ਧਰਨੇ ’ਤੇ ਬੈਠ ਗਿਆ ਸੀ ਤੇ ਦੂਜੇ ਗਰੁੱਪ ਨੇ ਕਥਿਤ ਤੌਰ ’ਤੇ ਉਨ੍ਹਾਂ ’ਤੇ ਪਥਰਾਅ ਕਰ ਦਿੱਤਾ, ਜਿਸ ਤੋਂ ਬਾਅਦ ਝੜਪ ਹੋ ਗਈ।
ਫਿਚ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾਇਆ
ਨਵੀਂ ਦਿੱਲੀ : ਫਿਚ ਰੇਟਿੰਗ ਨੇ ਵਿੱਤੀ ਸਾਲ 2024-25 ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਵਧਾ ਕੇ 7.2 ਫੀਸਦੀ ਕਰ ਦਿੱਤਾ ਹੈ। ਮਾਰਚ ਵਿਚ ਉਸ ਨੇ ਇਹ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਰੇਟਿੰਗ ਏਜੰਸੀ ਨੇ ਖਪਤਕਾਰਾਂ ਦੇ ਖਰਚਿਆਂ ’ਚ ਸੁਧਾਰ ਅਤੇ ਨਿਵੇਸ਼ ’ਚ ਵਾਧੇ ਦਾ ਹਵਾਲਾ ਦਿੰਦੇ ਹੋਏ ਅਨੁਮਾਨਾਂ ਨੂੰ ਸੋਧਿਆ ਹੈ। ਫਿਚ ਨੇ ਵਿੱਤੀ ਸਾਲ 2025-26 ਅਤੇ 2026-27 ਲਈ ਕ੍ਰਮਵਾਰ 6.5 ਫੀਸਦੀ ਅਤੇ 6.2 ਫੀਸਦੀ ਦੀ ਵਿਕਾਸ ਦਰ ਦਾ ਅਨੁਮਾਨ ਲਗਾਇਆ ਹੈ।
ਕਾਂਗਰਸ ਨੇ ਦੇਹਰਾ ਤੋਂ ਮੁੱਖ ਮੰਤਰੀ ਦੀ ਪਤਨੀ ਨੂੰ ਉਤਾਰਿਆ
ਸ਼ਿਮਲਾ : ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਅਸੈਂਬਲੀ ਦੀ ਦੇਹਰਾ ਸੀਟ ਦੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਨੂੰ ਉਮੀਦਵਾਰ ਐਲਾਨਿਆ ਹੈ। ਕਮਲੇਸ਼ ਦੇ ਪੇਕੇ ਦੇਹਰਾ ’ਚ ਹਨ। ਦੇਹਰਾ ਕਾਂਗੜਾ ਜ਼ਿਲ੍ਹੇ ਵਿਚ ਹੈ, ਪਰ ਮੁੱਖ ਮੰਤਰੀ ਦੇ ਲੋਕ ਸਭਾ ਹਲਕੇ ਹਮੀਰਪੁਰ ਦਾ ਹਿੱਸਾ ਹੈ। 2012 ਵਿਚ ਥੁਰਾਲ ਸੀਟ ਖਤਮ ਕਰਕੇ ਦੇਹਰਾ ਸੀਟ ਬਣਾਈ ਗਈ ਸੀ। ਪਹਿਲਾਂ ਦੇਹਰਾ ਜਵਾਲਾਮੁਖੀ ਅਸੈਂਬਲੀ ਸੀਟ ਦਾ ਹਿੱਸਾ ਸੀ। ਕਾਂਗਰਸ 25 ਸਾਲ ਤੋਂ ਦੇਹਰਾ ਤੋਂ ਹਾਰਦੀ ਆ ਰਹੀ ਹੈ। ਪਿਛਲੀਆਂ ਦੋ ਚੋਣਾਂ ਵਿਚ ਆਜ਼ਾਦ ਹੁਸ਼ਿਆਰ ਸਿੰਘ ਜੇਤੂ ਰਹੇ ਸਨ। ਕੁਝ ਸਮਾਂ ਪਹਿਲਾਂ ਉਨ੍ਹਾ ਅਸਤੀਫਾ ਦੇ ਦਿੱਤਾ ਸੀ ਤੇ ਭਾਜਪਾ ਨੇ ਉਨ੍ਹਾ ਨੂੰ ਉਮੀਦਵਾਰ ਬਣਾਇਆ ਹੈ।

Related Articles

LEAVE A REPLY

Please enter your comment!
Please enter your name here

Latest Articles