ਮੌਨਸੂਨ ਦੌਰਾਨ 20 ਫੀਸਦੀ ਘੱਟ ਬਾਰਸ਼

0
192

ਨਵੀਂ ਦਿੱਲੀ : ਭਾਰਤ ਵਿਚ 1 ਜੂਨ ਤੋਂ ਮੌਨਸੂਨ ਸ਼ੁਰੂ ਹੋਣ ਤੋਂ ਬਾਅਦ 20 ਫੀਸਦੀ ਘੱਟ ਬਾਰਸ਼ ਹੋਈ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ ’ਚ ਮਹਾਰਾਸ਼ਟਰ, ਛੱਤੀਸਗੜ੍ਹ, ਓਡੀਸ਼ਾ, ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ, ਬੰਗਾਲ ਦੀ ਉੱਤਰ-ਪੱਛਮੀ ਖਾੜੀ, ਬਿਹਾਰ ਅਤੇ ਝਾਰਖੰਡ ਦੇ ਕੁਝ ਹਿੱਸਿਆਂ ’ਚ ਮੌਨਸੂਨ ਦੇ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਭਾਰਤ ’ਚ 1 ਤੋਂ 18 ਜੂਨ ਦਰਮਿਆਨ 64.5 ਮਿਲੀਮੀਟਰ ਬਾਰਸ਼ ਹੋਈ, ਜੋ 80.6 ਮਿਲੀਮੀਟਰ ਦੀ ਔਸਤ ਤੋਂ 20 ਫੀਸਦੀ ਘੱਟ ਹੈ।

LEAVE A REPLY

Please enter your comment!
Please enter your name here