25.8 C
Jalandhar
Monday, September 16, 2024
spot_img

ਸਰਬਜੀਤ ਮੱਕੜ ਦੇ ਪੁੱਤਰ ਕੰਵਰ ਮੱਕੜ ਦਾ ਦੇਹਾਂਤ

ਜਲੰਧਰ (ਸ਼ੈਲੀ ਐਲਬਰਟ)-ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਪੁੱਤਰ ਕੰਵਰ ਮੱਕੜ ਦਾ ਦੇਹਾਂਤ ਹੋ ਗਿਆ ਹੈ। ਕੰਵਰ ਮੱਕੜ ਜਿਗਰ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਉਨ੍ਹਾ ਨੂੰ ਚੇਨਈ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਸ਼ਨੀਵਾਰ ਦੁਪਹਿਰ ਉਨ੍ਹਾ ਆਖ਼ਰੀ ਸਾਹ ਲਿਆ।ਪਰਵਾਰ ਐਤਵਾਰ ਨੂੰ ਕੰਵਰ ਦੀ ਮਿ੍ਰਤਕ ਦੇਹ ਲੈ ਕੇ ਸ਼ਹਿਰ ਪਹੁੰਚੇਗਾ।
ਔਰਤ ਦੀ ਸ਼ਰੇਆਮ ਕੁੱਟਮਾਰ
ਧਾਰ : ਮੱਧ ਪ੍ਰਦੇਸ਼ ਦੇ ਕਬਾਇਲੀ ਧਾਰ ਜ਼ਿਲ੍ਹੇ ’ਚ ਔਰਤ ਦੀ ਸ਼ਰੇਆਮ ਕੁੱਟਮਾਰ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਇੱਕ ਮੁਲਜ਼ਮ ਨੂੰ ਗਿ੍ਰਫਤਾਰ ਕੀਤਾ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਚਾਰ ਵਿਅਕਤੀਆਂ ਨੇ ਔਰਤ ਨੂੰ ਫੜਿਆ ਹੋਇਆ ਹੈ, ਜਦਕਿ ਇਕ ਵਿਅਕਤੀ ਉਸ ਨੂੰ ਡੰਡੇ ਨਾਲ ਕੁੱਟ ਰਿਹਾ ਹੈ। ਉੱਥੇ ਮੌਜੂਦ ਲੋਕ ਤਮਾਸ਼ਾ ਦੇਖ ਰਹੇ ਹਨ। ਇਹ ਘਟਨਾ 20 ਜੂਨ ਦੀ ਹੈ। ਔਰਤ ਕਥਿਤ ਤੌਰ ’ਤੇ ਇਕ ਵਿਅਕਤੀ ਨਾਲ ਭੱਜ ਗਈ ਸੀ। ਇਸ ਤੋਂ ਬਾਅਦ ਪਰਵਾਰ ਨੇ ਉਸ ਨੂੰ ਘੇਰ ਲਿਆ ਤੇ ਕੁੱਟਮਾਰ ਕੀਤੀ। ਕਾਂਗਰਸ ਨੇ ਰਾਜ ਦੀ ਭਾਜਪਾ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਇਥੇ ਔਰਤਾਂ ਸੁਰੱਖਿਅਤ ਨਹੀਂ ਹਨ।
ਬਿਜਲੀ ਦੀਆਂ ਤਾਰਾਂ ਨਾਲ ਖਹਿਣ ’ਤੇ ਬੱਸ ਨੂੰ ਅੱਗ
ਦੁਮਕਾ : ਝਾਰਖੰਡ ਦੇ ਦੁਮਕਾ ਜ਼ਿਲ੍ਹੇ ’ਚ ਸ਼ਨੀਵਾਰ ਸਵੇਰੇ 11000 ਵੋਲਟ ਤਾਰ ਨਾਲ ਖਹਿਣ ਕਾਰਨ ਬੱਸ ਨੂੰ ਅੱਗ ਲੱਗ ਗਈ। ਡਰਾਈਵਰ ਅਤੇ ਕੰਡਕਟਰ ਨੇ ਜਾਨ ਬਚਾਉਣ ਲਈ ਬੱਸ ਤੋਂ ਛਾਲ ਮਾਰ ਦਿੱਤੀ ਅਤੇ ਜ਼ਖਮੀ ਹੋ ਗਏ। ਇਨ੍ਹਾਂ ਦੋਵਾਂ ਤੋਂ ਇਲਾਵਾ ਘਟਨਾ ਸਮੇਂ ਬੱਸ ’ਚ ਹੋਰ ਕੋਈ ਨਹੀਂ ਸੀ। ਬੱਸ ਬਾਰਾਤੀਆਂ ਨੂੰ ਲੈਣ ਜਾ ਰਹੀ ਸੀ। ਇਕ ਵਿਅਕਤੀ ਨੇ ਦੱਸਿਆ ਕਿ ਤਾਰ ਸਿਰਫ ਅੱਠ ਫੁੱਟ ਦੀ ਉਚਾਈ ’ਤੇ ਸੀ ਤੇ ਇਸ ਨੂੰ ਚੁੱਕਣ ਲਈ ਵਿਭਾਗ ਨੂੰ ਕਈ ਵਾਰ ਕਿਹਾ ਸੀ।
ਹਿਮਾਚਲ ਨੰਬਰ ਵਾਲੀਆਂ ਕਾਰਾਂ ਦੇ ਸ਼ੀਸ਼ੇ ਭੰਨੇ
ਰੂਪਨਗਰ : ਵਿਰਸਾ ਹੋਟਲ ਦੇ ਸਾਹਮਣੇ ਸਰਸਾ ਨੰਗਲ ’ਚ ਸ਼ੁੱਕਰਵਾਰ ਰਾਤ ਹੁੱਲੜਬਾਜ਼ਾਂ ਨੇ ਹਿਮਾਚਲ ਨੰਬਰ ਵਾਲੀਆਂ ਲੱਗਭੱਗ ਅੱਧੀ ਦਰਜਨ ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ। ਥਾਣਾ ਕੀਰਤਪੁਰ ਸਾਹਿਬ ਦੇ ਐੱਸ ਐੱਚ ਓ ਜਤਿਨ ਕਪੂਰ ਅਤੇ ਭਰਤਗੜ੍ਹ ਚੌਕੀ ਦੇ ਇੰਚਾਰਜ ਚਰਨ ਸਿੰਘ ਪੁਲਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ 4 ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਦੋਂ ਕਿ 4-5 ਨੌਜਵਾਨ ਫਰਾਰ ਹੋ ਗਏ। ਐੱਸ ਐੱਚ ਓ ਨੇ ਦੱਸਿਆ ਕਿ ਨੌਜਵਾਨ ਕਥਿਤ ਤੌਰ ’ਤੇ ਸ਼ਰਾਬੀ ਸਨ ਤੇ ਉਨ੍ਹਾਂ ਦਾ ਮੈਡੀਕਲ ਕਰਵਾਉਣ ਉਪਰੰਤ ਕਾਰਵਾਈ ਕੀਤੀ ਗਈ।

Related Articles

LEAVE A REPLY

Please enter your comment!
Please enter your name here

Latest Articles