ਪਟਨਾ : ਸ਼ਨੀਵਾਰ ਸੀਵਾਨ ਦੇ ਦਰੌਂਦਾ ਇਲਾਕੇ ਵਿਚ ਕਾਮਗ੍ਰਹਾ ਪਿੰਡ ਕੋਲੋਂ ਲੰਘਦੀ ਨਹਿਰ ’ਤੇ ਬਣਿਆ 100 ਮੀਟਰ ਲੰਬਾ ਪੁਲ ਇਕ ਪਾਸਿਓਂ ਢਹਿ ਗਿਆ। ਇਹ ਲੱਗਭੱਗ 30 ਸਾਲ ਪਹਿਲਾਂ ਬਣਾਇਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਹਿਰ ਡੂੰਘੀ ਕਰਦਿਆਂ ਪਿੱਲਰ ਕਮਜ਼ੋਰ ਹੋ ਗਏ ਸਨ। ਮੰਗਲਵਾਰ ਅਰੱਰੀਆ ਵਿਚ 12 ਕਰੋੜ ਨਾਲ ਬਣਾਇਆ ਪੁਲ ਉਦਘਾਟਨ ਤੋਂ ਪਹਿਲਾਂ ਹੀ ਢਹਿ ਗਿਆ ਸੀ। ਸੂਬੇ ਵਿਚ ਦੋ ਸਾਲਾਂ ’ਚ ਪੰਜ ਪੁਲ ਢਹਿ ਚੁੱਕੇ ਹਨ।





