ਸੰਗਰੂਰ (ਪ੍ਰਵੀਨ ਸਿੰਘ)-ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸ੍ਰ. ਚੇਤਨ ਸਿੰਘ ਜੌੜਾਮਾਜਰਾ ਵੱਲੋਂ ਫਰੀਦਕੋਟ ਦੇ ਦੌਰੇ ਦੌਰਾਨ ਹਸਪਤਾਲ ਦੇ ਗੰਦੇ ਬੈੱਡਾਂ ਨੂੰ ਦੇਖਦਿਆਂ ਭੜਕਾਹਟ ‘ਚ ਆ ਕੇ ‘ਬਾਬਾ ਫਰੀਦ ਯੂਨੀਵਰਸਿਟੀ’ ਦੇ ਵੀ ਸੀ ਡਾ. ਰਾਜ ਬਹਾਦਰ ਨੂੰ ਉਸ ਬੈੱਡ ‘ਤੇ ਲਿਟਣ ਦੇ ਹੁਕਮ ਦੇਣ ਦੇ ਮੁੱਦੇ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਭੱਖ ਗਈ ਹੈ | ਹਸਪਤਾਲ ਦੇ ਦੌਰੇ ਸਮੇਂ ਮੰਤਰੀ ਸਾਹਿਬ ਦਾ ਪਾਰਾ ਜਦੋਂ ਸੱਤਵੇਂ ਅਸਮਾਨ ‘ਤੇ ਚੜਿ੍ਹਆਂ ਤੇ ਉਨ੍ਹਾ ਉਸ ਮੌਕੇ ਹਾਜ਼ਰ ‘ਬਾਬਾ ਫਰੀਦ ਯੂਨੀਵਰਸਿਟੀ’ ਦੇ ਵਾਇਸ ਚਾਂਸਲਰ ਸੀਨੀਅਰ ਡਾ. ਰਾਜ ਬਹਾਦਰ ਨੂੰ ਉਸ ਬੈੱਡ ‘ਤੇ ਸਭ ਦੇ ਸਾਹਮਣੇ ਲੇਟਣ ਲਈ ਕਹਿ ਦੇਣਾ ਤੇ ਡਾਕਟਰ ਨੇ ਸਚਮੁੱਚ ਮੰਤਰੀ ਦੇ ਹੁਕਮਾਂ ਨੂੰ ਅਮਲੀ ਰੂਪ ਦਿੰਦਿਆਂ ਉਸ ਬੈੱਡ ‘ਤੇ ਲੇਟ ਜਾਣਾ ਇੱਕ ਅਜਿਹੀ ਘਟਨਾ ਬਣ ਗਿਆ, ਜਿਹੜੀ ਪੰਜਾਬ ਵਿੱਚ ਅਜੇ ਤੱਕ ਕਦੇ ਨਹੀਂ ਵਾਪਰੀ ਸੀ | ਇਸ ਘਟਨਾ ਤੋਂ ਬਾਅਦ ਵੀ ਸੀ ਵੱਲੋਂ ਆਪਣਾ ਅਪਮਾਨ ਸਮਝਦਿਆਂ ਆਪਣੇ ਪਦ ਤੋਂ ਅਸਤੀਫਾ ਦੇ ਦੇਣਾ ਬਹੁਤ ਵੱਡੀ ਘਟਨਾ ਆਖੀ ਜਾ ਸਕਦੀ ਹੈ, ਜੋ ਅੱਜ ਤੋਂ ਪਹਿਲਾਂ ਪੰਜਾਬ ਵਿੱਚ ਕਦੇ ਨਹੀਂ ਵਾਪਰੀ ਸੀ | ਇਸ ਘਟਨਾ ਦੀ ਚੁਫੇਰਿਓਾ ਨਿੰਦਾ ਹੋ ਰਹੀ ਹੈ |
ਡਾ. ਨਰਵਿੰਦਰ ਕੌਸ਼ਲ ਡੀਨ ਕੁਰੂਕਸ਼ੇਤਰਾ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਜਿਹੜਾ ਹਸਪਤਾਲ ਨੂੰ ਸਵਾਰਨ ਜਾਂ ਵਧੀਆ ਸਾਮਾਨ ਮੁਹੱਈਆ ਕਰਾਉਣਾ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਨਾ ਕਿ ਵਾਇਸ ਚਾਂਸਲਰ ਦੀ | ਪੰਜਾਬ ਸਰਕਾਰ ਆਪਣੀ ਨਾਕਾਮੀ ਦੂਸਰਿਆਂ ‘ਤੇ ਝਾੜਣ ਲਈ ਅਜਿਹੀਆਂ ਹਰਕਤਾਂ ਕਰ ਰਹੀ ਹੈ, ਜਦੋਂਕਿ ਵਾਇਸ ਚਾਂਸਲਰ ਬੜੇ ਵੱਡੇ ਤੇ ਸਨਮਾਨਯੋਗ ਰੁਤਬੇ ‘ਤੇ ਸੇਵਾਵਾਂ ਨਿਭਾ ਰਹੇ ਹਨ | ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਪੂਰੀ ਤਰ੍ਹਾਂ ਅਨੈਤਿਕ ਹੈ | ਡਾ. ਕੌਸ਼ਲ ਦਾ ਕਹਿਣਾ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਨੂੰ ਆਪਣੇ ਤੇ ਵਾਇਸ ਚਾਂਸਲਰ ਦੇ ਰੁਤਬੇ ਦਾ ਖਿਆਲ ਰੱਖਣਾ ਬਣਦਾ ਸੀ | ਸਿਹਤ ਮੰਤਰੀ ਦੀ ਇਹ ਕਾਰਵਾਈ ਅਤਿ ਨਿੰਦਣਯੋਗ ਹੈ |
ਜਤਿੰਦਰ ਕਾਲੜਾ ਭਾਜਪਾ ਆਗੂ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਵੱਲੋਂ ਮੰਨੀ ਹੋਈ ਯੂਨੀਵਰਸਿਟੀ ਦੇ ਵੀ ਸੀ ਨੰੂ ਜ਼ਲੀਲ ਕਰਨਾ ਅਤਿ ਨਿੰਦਣਯੋਗ ਘਟਨਾ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਇਹ ਜ਼ਿੰਮੇਵਾਰੀਆਂ ਉਸ ਦੀਆਂ ਨਹੀਂ, ਸਗੋਂ ਉਸ ਦੇ ਹੇਠਾਂ ਬਹੁਤ ਸਾਰਾ ਦਫਤਰੀ ਸਟਾਫ ਹੁੰਦਾ ਇਹ ਕੰਮ ਉਨ੍ਹਾਂ ਨਾਲ ਸਬੰਧਤ ਸੀ | ਮੰਤਰੀ ਦੀ ਅਜਿਹੀ ਹਰਕਤ ਕਿ ਵੀ ਸੀ ਨੂੰ ਬੈੱਡ ‘ਤੇ ਲਿਟਾਉਣਾ ਪੰਜਾਬ ਸਰਕਾਰ ਦੀ ਘਟੀਆਂ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ | ਦੁਨੀਆ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲੇ ਡਾ. ਰਾਜ ਬਹਾਦਰ ਵੀ ਸੀ ਬਾਬਾ ਫਰੀਦਕੋਟ ਯੂਨੀਵਰਸਿਟੀ ਨੂੰ ਇਸ ਤਰ੍ਹਾਂ ਜ਼ਲੀਲ ਕਰਨ ਵਾਲੇ ਮੰਤਰੀ ਤੋਂ ਤੁਰੰਤ ਅਸਤੀਫਾ ਲੈਣਾ ਚਾਹੀਦਾ ਹੈ |
ਸ. ਵਿਨਰਜੀਤ ਸਿੰਘ ਗੋਲਡੀ ਅਕਾਲੀ ਆਗੂ ਦਾ ਕਹਿਣਾ ਹੈ ਕਿ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਤੇ ਫੌਕੀ ਸ਼ੋਹਰਤ ਹਾਸਲ ਕਰਨ ਲਈ ਇਸ ਤਰ੍ਹਾਂ ਦੀਆਂ ਬਚਕਾਨਾ ਤੇ ਘਟੀਆਂ ਹਰਕਤਾਂ ਕਰ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਮੰਤਰੀ ਜੌੜਾਮਾਜਰਾ ਨੂੰ ਇਸ ਗੱਲ ਦਾ ਵੀ ਖਿਆਲ ਨਹੀਂ ਹੈ ਕਿ ਇੰਨੇ ਵੱਡੇ ਡਾਕਟਰ ਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵੱਲੋਂ ਬੈੱਡ ‘ਤੇ ਲਿਟਣ ਲਈ ਕਹਿ ਰਿਹਾ ਹੈ, ਇਹ ਕੰਮ ਵੀ ਸੀ ਦੇ ਬਜਾਏ ਸਰਕਾਰਾਂ ਦਾ ਤੇ ਹਸਪਤਾਲ ਦੇ ਬਾਕੀ ਅਮਲੇ ਦਾ ਹੈ | ਸਰਕਾਰਾਂ ਅੱਛਾ ਸਾਮਾਨ, ਹਸਪਤਾਲਾਂ ਤੇ ਕਾਲਜਾਂ ਨੂੰ ਸਪਲਾਈ ਦੇਣ ਨਾ ਕਿ ਅਜਿਹੀਆਂ ਹੋਛੀਆਂ ਹਰਕਤਾਂ ਕਰਕੇ ਪੰਜਾਬ ਦੇ ਲੋਕ ਨੂੰ ਭਰਮਾਉਣ ਲਈ ਯਤਨ ਕਰਨੇ ਬੰਦ ਕਰੇ ਤੇ ਸਬੰਧਤ ਮੰਤਰੀ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰੇ |