ਡੇਰਾ ਬਾਬਾ ਨਾਨਕ (ਰਮੇਸ਼ ਸ਼ਰਮਾ)-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਝ ਦਰਿਆ ਤੋਂ ਅੱਜ 1.5 ਤੋਂ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਕਾਰਨ ਰਾਵੀ ਦਰਿਆ ਵਿਚ 2 ਘੰਟੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਜਾਵੇਗਾ | ਇਸ ਲਈ ਰਾਵੀ ਦਰਿਆ ਨੇੜਲੇ ਡੇਰਿਆਂ/ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਤੁਰੰਤ ਸੁਰੱਖਿਆਤ ਸਥਾਨਾਂ ਵੱਲ ਚਲੇ ਜਾਣ | ਉਨਾਂ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਦੱਸਿਆ ਕਿ ਮਾਧੋਪੁਰ ਹੈੱਡ ਵਲੋਂ ਦਿੱਤੀ ਸੂਚਨਾ ਤਹਿਤ ਰਾਵੀ ਦਰਿਆ ਵਿਚ (ਵਾਇਟ ਸਿੰਗਨਲ ਅਲਰਟ) 1 ਲੱਖ ਤੋਂ 1.5 ਲੱਖ ਕਿਊਸਿਕ ਤਕ ਪਾਣੀ ਦਾ ਪੱਧਰ ਵਧਣ ਨਾਲ ਪਿੰਡ ਠਾਕੁਰਪੁਰ, ਮਿਆਣੀ, ਚੋਂਤਰਾ, ਚੱਕਰੀ, ਸ਼ਮਸ਼ੇਰਪੁਰ, ਇਸਲਾਮਪੁਰ, ਨਡਾਲਾ, ਟੁੰਡੀ. ਕਮਾਲਪੁਰ ਜੱਟਾਂ, ਵਜੀਦਪੁਰ ਤਾਰਪੁਰ, ਚੱਕਰਾਮ ਸਹਾਏ ਤੇ ਮਕੋੜਾ ਪਿੰਡ ਪ੍ਰਭਾਵਿਤ ਹੋ ਸਕਦੇ ਹਨ | ਰਾਵੀ ਦਰਿਆ ਵਿਚ (ਵਾਇਟ ਸਿੱਗਨਲ ਅਲਰਟ) 1.5 ਲੱਖ ਤੋਂ 2 ਲੱਖ ਕਿਊਸਿਕ ਪਾਣੀ ਦਾ ਪੱਧਰ ਵੱਧਣ ਨਾਲ ਹੜ੍ਹ ਨਾਲ ਪ੍ਰਭਾਵਿਤ ਹੋਣ ਵਾਲੇ ਪਿੰਡ ਓਗਰਾ, ਟਾਡਾਂ, ਝਬਕਰਾ, ਝੰਡੇਚੱਕ, ਫਰੀਦਪੁਰ, ਮਿਰਜਾਪੁਰ, ਕਬੀਰਪੁਰ, ਅਲੀਨੰਗਲ, ਲੋਲੋਨੰਗਲ, ਹਰਦੋਚੰਨੀ, ਚੌੜਾ, ਅਲੂਨਾ, ਸੋਹਣ, ਅਗਵਾਨ, ਚੰਦੀ ਵਡਾਲਾ, ਚੰਦੂ ਨੰਗਲ, ਕੋਟਲੀ ਦਿਆ ਰਾਮ, ਪੱਖੋਕੇ, ਜਸਵਾ, ਚੰਡੀਗੜ੍ਹ, ਕਥਲੋਰ, ਬਰਿਆਲ, ਗੋਇਲ, ਦਤਿਆਲ, ਗੱਜੂ ਗਜੀਰ, ਮਕਾਰਾ ਖਾਨਾ, ਸੈਂਡਲਪੁਰ, ਸ਼ਾਹਪੁਰ, ਦੋਰਾਂਗਲਾ, ਥੰਮਣ, ਨੰਗਲ, ਢਾਲੇ, ਡੁੱਗਰੀ, ਆਦੀਆਂ, ਬਾਊਪੁਰ, ਕਾਲੂਪੁਰ, ਮਾਲਬੂਆ, ਕੁਕੜ ਚੋਰ, ਗਾਦੀਆਂ, ਦੋਸਤਪੁਰ, ਸ਼ਾਹਪੁਰ ਕਲਾਂ, ਬੋਹੜ ਵਡਾਲਾ, ਬਰੀਲਾ, ਖੁਰਦ, ਰੋਸੇ, ਪਕੀਵਾਂ, ਮੀਰਕਚਾਨਾ, ਭਗਤਾਣਾ ਤੁਲੀਆਂ, ਖਾਸਾਂਵਾਲੀ, ਗੋਲਾ ਢੋਲਾ, ਠੇਠਰਕੇ, ਘਣੀਏ ਕੇ ਬੇਟ, ਗੁਣੀਆਂ, ਗੁੁਰੂ ਚੱਕ, ਧਰਮਕੋਟ, ਸਿੰਘਪੁਰਾ, ਰੋੜਾਂਵਾਲੀ, ਬੱਲ, ਜੋੜੀਆਂ ਕਲਾਂ ਤੇ ਮੋਹਨ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਸਕਦੇ ਹਨ | ਇਸੇ ਤਰਾਂ ਰਾਵੀ ਦਰਿਆ ਵਿਚ (ਵਾਇਟ ਸਿੱਗਨਲ ਅਲਰਟ) 2 ਲੱਖ ਤੋਂ 4 ਲੱਖ ਕਿਊਸਿਕ ਪਾਣੀ ਦਾ ਪੱਧਰ ਵੱਧਣ ਨਾਲ ਟਾਂਡਾ, ਝਬਕਰਾ, ਝੰਡੇਚੱਕ, ਫਰੀਦਪੁਰ, ਮਿਰਜਾਪੁਰ, ਕਬੀਰਪੁਰ, ਅਲੀਨੰਗਲ, ਲੋਲੋਨੰਗਲ, ਹਰਦੋਚੰਨੀ, ਚੋੜਾ, ਅਲੂਨਾ, ਚੇਚੀਆਂ, ਚੰਦੂ ਵਡਾਲਾ, ਚੰਦੂ ਨੰਗਲ ਕੋਟਲੀ ਦਿਆ ਰਾਮ, ਪੱਖੋਕੇ, ਜਸਵਾ, ਚੰਡੀਗੜ੍ਹ, ਕਥਲੋਰ, ਬਰਿਆਲ, ਗੋਇਲ, ਦਤਿਆਲ, ਗੱਜੂ ਗਜੀਰ, ਮਕਾਰਾ ਖਾਨਾ, ਸੈਂਡਲਪੁਰ, ਸ਼ਾਹਪੁਰ, ਦੋਰਾਂਗਲਾ, ਥੰਮਣ, ਨੰਗਲ, ਢਾਲੇ, ਡੁੱਗਰੀ, ਆਦੀਆਂ, ਬਾਊਪੁਰ, ਕਾਲੂਪੁਰ, ਮਾਲਬੂਆ, ਕੁੱਕੜ ਚੋਰ, ਗਾਦੀਆਂ, ਦੋਸਤਪੁਰ, ਸ਼ਾਹਪੁਰ ਕਲਾਂ, ਬੋਹੜ ਵਡਾਲਾ, ਬਰੀਲਾ, ਖੁਰਦ, ਰੋਸੇ, ਪਕੀਵਾਂ, ਮੀਰਕਚਾਨਾਂ, ਭਗਤਾਣਾ ਤੁਲੀਆਂ, ਖਾਸਾਂਵਾਲੀ, ਗੋਲਾ ਡੋਲਾ, ਠੇਠਰਕੇ, ਘਣੀਆ ਕੇ ਬੇਟ, ਗੁਣੀਆਂ, ਗੁੁਰੂ ਚੱਕ, ਧਰਮਕੋਟ, ਸਿੰਘਪੁਰਾ, ਰੋੜਾਂਵਾਲੀ ਜੌੜੀਆਂ ਕਲਾਂ ਮੁਹਾਲ ਨੰਗਲ ਆਦਿ ਪਿੰਡ ਵੀ ਇਸ ਪਾਣੀ ਦੀ ਮਾਰ ਹੇਠ ਆ ਸਕਦੇ ਹਨ ਸਾਡੇ ਪੱਤਰਕਾਰਾਂ ਦੀ ਟੀਮ ਵੱਲੋਂ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਉਥੋਂ ਦੇ ਵਸਨੀਕ ਸ੍ਰੀ ਵਾਹਲਾ ਪਰਿਵਾਰ ਨੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਭਾਵੇਂ ਸਾਡੇ ਪਿੰਡਾਂ ਤੇ ਰਾਵੀ ਦਰਿਆ ਨਾਲ ਲੱਗਦੇ ਨੀਵੇਂ ਇਲਾਕੇ ਵਿਚ ਵਸਦੇ ਲੋਕਾਂ ਨੂੰ ਆਪਣੇ ਪਿੰਡ ਛੱਡ ਕੇ ਉੱਚੀਆਂ ਜਗ੍ਹਾ ਤੇ ਜਾਣ ਲਈ ਅਲਰਟ ਜਾਰੀ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕੀ ਸਾਨੂੰ ਪਹਿਲਾਂ ਹੀ ਪਤਾ ਹੈ ਕਿਉਂਕਿ ਹਰ ਸਾਲ ਅਸੀਂ ਪਾਣੀ ਦੀ ਮਾਰ ਝੱਲਦੇ ਹਾਂ ਤੇ ਹਰ ਸਾਲ ਹੀ ਪਾਣੀ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ ਉਨ੍ਹਾਂ ਦੱਸਿਆ ਕਿ ਸਾਡੇ ਨੀਵੇਂ ਇਲਾਕੇ ਦੇ ਡੇਰਿਆਂ ‘ਚ ਰਹਿਣ ਵਾਲੇ ਲੋਕ ਪਹਿਲਾਂ ਹੀ ਆਪਣੇ ਡੇਰਿਆਂ ਨੂੰ ਛੱਡ ਕੇ ਉੱਚੀਆਂ ਜਗ੍ਹਾ ‘ਤੇ ਚਲੇ ਗਏ ਹਨ ਪਰ ਫਸਲਾਂ ਦੇ ਨੁਕਸਾਨ ਹੋਣ ਨੂੰ ਕੌਣ ਬਚਾ ਸਕਦਾ ਹੈ ਇਸ ਮੌਕੇ ਪੁਲੀਸ ਥਾਣਾ ਡੇਰਾ ਬਾਬਾ ਨਾਨਕ ਦੇ ਅਡੀਸ਼ਨਲ ਐੱਸਐੱਚਓ ਕੈਲਾਸ਼ ਚੰਦਰ ਜੋ ਰਾਵੀ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਪਾਣੀ ਵਧਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪਹੁੰਚੇ ਸਨ ਉਨ੍ਹਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਵੱਲੋਂ ਰਾਵੀ ਦਰਿਆ ਨਾਲ ਲੱਗਦੇ ਪਿੰਡਾਂ ਪਚਾਸੀ ਦੇ ਗੁਰਦੁਆਰਿਆਂ ਵਿੱਚ ਲੱਗੇ ਸਪੀਕਰ ਰਾਹੀਂ ਅਨਾਊਾਸਮੈਂਟ ਕਰਕੇ ਲੋਕਾਂ ਨੂੰ ਪਾਣੀ ਆਉਣ ਤੋਂ ਪਹਿਲਾਂ ਹੀ ਜਾਗਰੂਕ ਕਰ ਦਿੱਤਾ ਗਿਆ ਹੈ ਤਾਂ ਜੋ ਲੋਕ ਨੀਵੀਆਂ ਜਗ੍ਹਾ ਤੋਂ ਉੱਠ ਕੇ ਉੱਚੀਆਂ ਜਗ੍ਹਾ ‘ਤੇ ਚਲੇ ਜਾਣ ਤਾਂ ਜੋ ਕਿਸੇ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚ ਸਕੇ ਉਨ੍ਹਾਂ ਦੱਸਿਆ ਕਿ ਪਾਣੀ ਦਾ ਪੱਧਰ ਸ਼ਾਮ ਤਕ ਉੱਚਾ ਹੋਣ ਦੀ ਸੰਭਾਵਨਾ ਹੈ ਪਰ ਫਿਰ ਵੀ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਹਰ ਵੇਲੇ ਇਨ੍ਹਾਂ ਲੋਕਾਂ ਦੀ ਮਦਦ ਲਈ ਹਰ ਟਾਈਮ ਹਾਜ਼ਰ ਰਹੇਗਾ |