ਟੋਆਏ ਟ੍ਰੇਨ ਪਲਟਣ ਨਾਲ ਬੱਚੇ ਦੀ ਮੌਤ

0
203

ਚੰਡੀਗੜ੍ਹ : ਇਥੇ ਸਥਿਤ ਨੈਕਸਸ ਏਲਾਂਤੇ ਮਾਲ ’ਚ 11 ਸਾਲਾ ਬੱਚੇ ਦੀ ਟੋਆਏ ਟ੍ਰੇਨ ਵਿਚ ਝੂਟਾ ਲੈਂਦੇ ਸਮੇਂ ਡੱਬਾ ਪਲਟਣ ਕਾਰਨ ਮੌਤ ਹੋ ਗਈ। ਸ਼ਾਹਬਾਜ਼ ਨਵਾਂਸ਼ਹਿਰ ਤੋਂ ਪਰਵਾਰ ਸਮੇਤ ਚੰਡੀਗੜ੍ਹ ਵਿਖੇ ਘੁੰਮਣ ਆਇਆ ਸੀ। ਸਿਰ ’ਚ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਜੀ ਐੱਮ ਸੀ ਐੱਚ-32 ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਟੋਆਏ ਟ੍ਰੇਨ ਦੇ ਡਰਾਈਵਰ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਟ੍ਰੇਨ ਦੇ ਸੰਚਾਲਕ ਸੌਰਭ ਵਾਸੀ ਬਾਪੂ ਧਾਮ ਤੇ ਕੰਪਨੀ ਮਾਲਕਾਂ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਏਲਾਂਤੇ ਮਾਲ ਅੰਦਰੋਂ ਮਿਲੀ ਸੀ ਸੀ ਟੀ ਵੀ ਫੁਟੇਟ ਅਨੁਸਾਰ ਟ੍ਰੇਨ ’ਚ ਦੋ ਹੀ ਬੱਚੇ ਬੈਠੇ ਸਨ ਤੇ ਸ਼ਾਹਬਾਜ਼ ਟ੍ਰੇਨ ਤੋਂ ਉਤਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ, ਜਿਸ ਤੋਂ ਬਾਅਦ ਟ੍ਰੇਨ ਪਲਟ ਜਾਂਦੀ ਹੈ। ਉਸ ਦੇ ਪਿਤਾ ਨੇ ਦੋਸ਼ ਲਾਇਆ ਕਿ ਹਾਦਸਾ ਅਣਗਹਿਲੀ ਕਾਰਨ ਵਾਪਰਿਆ।
ਦਾਗਿਸਤਾਨ ’ਚ 15 ਹੱਤਿਆਵਾਂ
ਮਾਸਕੋ : ਰੂਸ ਦੇ ਦੱਖਣੀ ਦਾਗਿਸਤਾਨ ਖੇਤਰ ’ਚ ਹਥਿਆਰਬੰਦ ਅੱਤਵਾਦੀਆਂ ਨੇ 15 ਤੋਂ ਵੱਧ ਪੁਲਸ ਮੁਲਾਜ਼ਮਾਂ, ਪਾਦਰੀ ਤੇ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ। ਦਾਗਿਸਤਾਨ ਦੇ ਗਵਰਨਰ ਸਰਗੇਈ ਮੇਲੀਕੋਵ ਨੇ ਸੋਮਵਾਰ ਤੜਕੇ ਦੱਸਿਆ ਕਿ ਬੰਦੂਕਧਾਰੀਆਂ ਨੇ ਦੋ ਆਰਥੋਡਾਕਸ ਗਿਰਜਾਘਰਾਂ, ਯਹੂਦੀ ਪੂਜਾ ਸਥਾਨ ਤੇ ਪੁਲਸ ਚੌਕੀ ’ਤੇ ਗੋਲੀਬਾਰੀ ਕੀਤੀ। ਰੂਸ ਦੀ ਕੌਮੀ ਅੱਤਵਾਦ ਵਿਰੋਧੀ ਕਮੇਟੀ ਨੇ ਕਿਹਾ ਕਿ ਇਹ ਹਮਲੇ ਹਥਿਆਰਬੰਦ ਕੱਟੜਵਾਦ ਦੇ ਇਤਿਹਾਸ ਵਾਲੇ ਮੁਸਲਿਮ ਬਹੁਗਿਣਤੀ ਖੇਤਰ ’ਚ ਹੋਏ ਹਨ।

LEAVE A REPLY

Please enter your comment!
Please enter your name here