ਪ੍ਰੇਮ ਵਿਆਹ ਕਰਾਉਣ ਵਾਲਿਆਂ ਦੀ ਹੱਤਿਆ

0
252

ਹਿਸਾਰ : ਹਾਂਸੀ ’ਚ ਸੋਮਵਾਰ ਦੋ ਹਮਲਾਵਰਾਂ ਨੇ ਨਵ-ਵਿਆਹੇ ਜੋੜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿ੍ਰਤਕਾਂ ਦੀ ਪਛਾਣ ਨਾਰਨੌਂਦ ਦੇ ਪਿੰਡ ਬਡਾਲਾ ਦੇ ਤੇਜਵੀਰ ਸਿੰਘ ਤੇ ਹਾਂਸੀ ਦੇ ਪਿੰਡ ਸੁਲਤਾਨਪੁਰ ਦੀ ਮੀਨਾ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਉਹ ਸਵੇਰੇ ਲਾਲਾ ਹੁਕਮਚੰਦ ਜੈਨ ਪਾਰਕ ’ਚ ਬੈਠੇ ਸਨ। ਦੋ ਹਮਲਾਵਰ ਮੋਟਰਸਾਈਕਲ ’ਤੇ ਆਏ ਅਤੇ ਦੋਵਾਂ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਸੂਤਰਾਂ ਨੇ ਦੱਸਿਆ ਕਿ ਦੋਵਾਂ ਦਾ ਪਿਛਲੇ ਦੋ ਸਾਲਾਂ ਤੋਂ ਪ੍ਰੇਮ ਸੰਬੰਧ ਸੀ ਅਤੇ ਦੋ ਮਹੀਨੇ ਪਹਿਲਾਂ ਯੂ ਪੀ ਦੇ ਗਾਜ਼ੀਆਬਾਦ ’ਚ ਵਿਆਹ ਕਰਨ ਲਈ ਘਰੋਂ ਭੱਜ ਗਏ ਸਨ। ਕੁੜੀ ਦਾ ਪਰਵਾਰ ਉਨ੍ਹਾਂ ਦੇ ਰਿਸ਼ਤੇ ਦੇ ਖਿਲਾਫ ਸੀ। ਤੇਜਵੀਰ ਨੋਇਡਾ ਦੀ ਪ੍ਰਾਈਵੇਟ ਕੰਪਨੀ ’ਚ ਕੰਮ ਕਰਦਾ ਸੀ।

LEAVE A REPLY

Please enter your comment!
Please enter your name here