25.4 C
Jalandhar
Friday, October 18, 2024
spot_img

ਇੰਦਰਾ ਦੀ ਐਮਰਜੈਂਸੀ ਬਨਾਮ ਮੋਦੀ ਦੀ ਐਮਰਜੈਂਸੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਕਿਹਾ ਕਿ ਦੇਸ਼ ਦੇ ਲੋਕ ਵਿਰੋਧੀ ਧਿਰ ਤੋਂ ਸੰਸਦ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਦੀ ਆਸ ਰੱਖਦੇ ਹਨ, ਨਾ ਕਿ ‘ਨਖਰੇਬਾਜ਼ੀ, ਡਰਾਮੇਬਾਜ਼ੀ, ਨਾਅਰੇਬਾਜ਼ੀ ਅਤੇ ਵਿਘਨ’ ਦੀ। ਉਨ੍ਹਾ ਕਿਹਾ ਕਿ ਦੇਸ਼ ਨੂੰ ਚੰਗੀ ਅਤੇ ਜ਼ਿੰਮੇਦਾਰ ਵਿਰੋਧੀ ਧਿਰ ਦੀ ਲੋੜ ਹੈ।
18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਦਿਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਸਾਰੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਇਸ ਸੈਸ਼ਨ ਨੂੰ ਲੋਕ ਹਿੱਤ ’ਚ ਵਰਤਣ ਦਾ ਸੱਦਾ ਵੀ ਦਿੱਤਾ। ਉਨ੍ਹਾ ਕਿਹਾਦੇਸ਼ ਨੂੰ ਸਾਰੇ ਸੰਸਦ ਮੈਂਬਰਾਂ ਤੋਂ ਬਹੁਤ ਉਮੀਦਾਂ ਹਨ। ਮੈਂ ਸਾਰੇ ਸੰਸਦ ਮੈਂਬਰਾਂ ਨੂੰ ਲੋਕ ਹਿੱਤ ਲਈ ਇਸ ਮੌਕੇ ਦੀ ਵਰਤੋਂ ਕਰਨ ਅਤੇ ਲੋਕ ਹਿੱਤ ’ਚ ਹਰ ਸੰਭਵ ਕਦਮ ਚੁੱਕਣ ਦੀ ਅਪੀਲ ਕਰਦਾ ਹਾਂ।
ਮੋਦੀ ਨੇ ਐਮਰਜੈਂਸੀ ਦਾ ਜ਼ਿਕਰ ਵੀ ਕੀਤਾ। 25 ਜੂਨ ਨੂੰ ਦੇਸ਼ ਵਿਚ ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਦੇ 50 ਸਾਲ ਪੂਰੇ ਹੋ ਰਹੇ ਹਨ। ਮੋਦੀ ਨੇ ਕਿਹਾ25 ਜੂਨ ਨਾ ਭੁੱਲਣ ਵਾਲਾ ਦਿਨ ਹੈ। ਇਸ ਦਿਨ ਸੰਵਿਧਾਨ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਸੀ। ਭਾਰਤ ਨੂੰ ਜੇਲ੍ਹਖਾਨਾ ਬਣਾ ਦਿੱਤਾ ਗਿਆ ਸੀ। ਲੋਕਤੰਤਰ ਨੂੰ ਪੂਰੀ ਤਰ੍ਹਾਂ ਦਬੋਚ ਦਿੱਤਾ ਗਿਆ ਸੀ। ਭਾਰਤ ਦੇ ਲੋਕਤੰਤਰ ਤੇ ਲੋਕਤਾਂਤਰਿਕ ਪਰੰਪਰਾਵਾਂ ਦੀ ਰਾਖੀ ਕਰਦੇ ਹੋਏ ਦੇਸ਼ਵਾਸੀ ਸੰਕਲਪ ਲੈਣਗੇ ਕਿ ਭਾਰਤ ਵਿਚ ਫਿਰ ਕਦੇ ਕੋਈ ਅਜਿਹੀ ਹਿੰਮਤ ਨਹੀਂ ਕਰੇਗਾ, ਜੋ 50 ਸਾਲ ਪਹਿਲਾਂ ਕੀਤੀ ਗਈ ਸੀ।
ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੋਦੀ ਨੂੰ ਲੰਮੇ ਹੱਥੀਂ ਲੈਂਦਿਆਂ ਪੁੱਛਿਆ ਕਿ ਐਮਰਜੈਂਸੀ ਦਾ ਜ਼ਿਕਰ ਕਰਕੇ ਭਾਜਪਾ ਕਿੰਨਾ ਸਮਾਂ ਰਾਜ ਕਰਨਾ ਚਾਹੁੰਦੀ ਹੈ। ਮੋਦੀ 100 ਵਾਰ ਇਹ ਕਹਿਣਗੇ, ਪਰ ਇਹ ਨਹੀਂ ਦੱਸਣਗੇ ਕਿ ਖੁਦ 10 ਸਾਲ ਤੋਂ ਅਣਐਲਾਨੀਆ ਐਮਰਜੈਂਸੀ ਲਾਈ ਹੋਈ ਹੈ। ਐਮਰਜੈਂਸੀ ਦੀਆਂ ਗੱਲਾਂ ਕਰਕੇ ਉਹ ਕਿੰਨਾ ਚਿਰ ਰਾਜ ਕਰਨਾ ਚਾਹੁੰਦੇ ਹਨ? ਇਸੇ ਦੌਰਾਨ ਕਾਂਗਰਸ ਨੇ ਦੋਸ਼ ਲਾਇਆ ਕਿ ਮੋਦੀ ਨੇ ਸੰਸਦ ਦੇ ਬਾਹਰ ਰਾਸ਼ਟਰ ਨੂੰ ਸੰਦੇਸ਼ ਦਿੱਤਾ ਹੈ ਅਤੇ ਉਨ੍ਹਾ ਨੇ ਸਿਰਫ ਵਿਸ਼ੇ ਤੋਂ ਭਟਕਾਉਣ ਵਾਲੀਆਂ ਗੱਲਾਂ ਕੀਤੀਆਂ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਸ ਮੌਕੇ ਆਮ ਵਾਂਗ ਲੋਕ ਸਭਾ ਚੋਣਾਂ ਵਿਚ ਵੱਡੀ ਨਿੱਜੀ, ਸਿਆਸੀ ਅਤੇ ਨੈਤਿਕ ਹਾਰ ਦਾ ਸਾਹਮਣਾ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਸੰਸਦ ਦੇ ਬਾਹਰ ਰਾਸ਼ਟਰ ਨੂੰ ਸੰਦੇਸ਼ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ’ਚ ਕੁਝ ਨਵਾਂ ਨਹੀਂ ਕਿਹਾ। ਆਮ ਵਾਂਗ ਉਨ੍ਹਾ ਨੇ ਵਿਸ਼ੇ ਤੋਂ ਧਿਆਨ ਭਟਕਾਉਣ ਵਾਲੀਆਂ ਗੱਲਾਂ ਕਹੀਆਂ। ਉਨ੍ਹਾ ਦੇ ਸ਼ਬਦਾਂ ਤੋਂ ਇਹ ਨਹੀਂ ਲੱਗਦਾ ਸੀ ਕਿ ਉਹ ਲੋਕ ਫਤਵੇ ਦੇ ਅਰਥ ਨੂੰ ਸੱਚਮੁੱਚ ਸਮਝ ਰਹੇ ਹਨ। ਉਹ ਵਾਰਾਨਸੀ ’ਚ ਸ਼ੱਕੀ ਅਤੇ ਬਹੁਤ ਘੱਟ ਅੰਤਰ ਨਾਲ ਜਿੱਤੇ।

Related Articles

LEAVE A REPLY

Please enter your comment!
Please enter your name here

Latest Articles