ਇਮਾਨਦਾਰੀ ਜ਼ਿੰਦਾ ਹੈ

0
150

ਹੇਗ : ਇੱਕ ਬੇਘਰ ਵਿਅਕਤੀ ਨੂੰ ਐਮਸਟਰਡਮ ਸਟੇਸ਼ਨ ’ਤੇ ਇੱਕ ਖਾਲੀ ਰੇਲ ਗੱਡੀ ’ਚੋਂ ਲੱਗਭੱਗ 2,000 ਯੂਰੋ ਵਾਲਾ ਬਟੂਆ ਮਿਲਿਆ, ਜਿਸ ਨੂੰ ਉਸ ਨੇ ਪੁਲਸ ਨੂੰ ਸੌਂਪ ਦਿੱਤਾ। ਹਾਜ਼ਿਰ ਅਲ-ਅਲੀ, ਜੋ ਕਿ 18 ਮਹੀਨਿਆਂ ਤੋਂ ਬੇਘਰ ਹੈ, ਨੂੰ ਸੈਂਟਰਲ ਸਟੇਸ਼ਨ ’ਤੇ ਬਟੂਆ ਮਿਲਿਆ ਜਦੋਂ ਉਹ ਖਾਲੀ ਪਲਾਸਟਿਕ ਦੀਆਂ ਬੋਤਲਾਂ ਦੀ ਤਲਾਸ਼ ਕਰ ਰਿਹਾ ਸੀ। ਪੁਲਸ ਨੇ ਕਿਹਾ ਕਿ 33 ਸਾਲਾ ਵਿਅਕਤੀ ਨੇ ਲੱਗਭੱਗ 2,000 ਯੂਰੋ ਦੇ ਨਾਲ ਬਟੂਆ ਵਾਪਸ ਕਰ ਦਿੱਤਾ, ਪਰ ਬਦਕਿਸਮਤੀ ਨਾਲ ਉਸ ਵਿਚ ਕੋਈ ਪਛਾਣ ਪੱਤਰ ਜਾਂ ਅਜਿਹੀ ਚੀਜ਼ ਨਹੀਂ ਸੀ, ਜੋ ਉਸ ਦੇ ਮਾਲਕ ਨਾਲ ਸੰਪਰਕ ਕਰਨ ’ਚ ਮਦਦ ਕਰ ਸਕੇ। ਹਾਜ਼ਿਰ ਨੂੰ ‘ਸਿਲਵਰ ਥੰਬ’ ਪੁਰਸਕਾਰ ਦਿੱਤਾ ਗਿਆ, ਜੋ ਕਿ ਅਧਿਕਾਰੀ ਇਮਾਨਦਾਰੀ ਦਿਖਾਉਣ ਵਾਲਿਆਂ ਨੂੰ ਦਿੰਦੇ ਹਨ। ਪੁਰਸਕਾਰ ਨਾਲ ਉਸ ਨੂੰ 50-ਯੂਰੋ ਦਾ ਗਿਫਟ ਵਾਊਚਰ ਦਿੱਤਾ ਗਿਆ। ਇੱਕ ਸਾਲ ਦੇ ਅੰਦਰ ਪੈਸੇ ਦਾ ਦਾਅਵਾ ਕਰਨ ਵਾਲਾ ਸਾਹਮਣੇ ਨਹੀਂ ਆਉਦਾ ਤਾਂ ਇਹ ਹਾਜ਼ਿਰ ਨੂੰ ਦੇ ਦਿੱਤੇ ਜਾਣਗੇ।
ਉਧਰ, ਹਾਜ਼ਿਰ ਨੇ ਕਿਹਾ ਹੈ-ਮੈਨੂੰ ਜੋ ਵੀ ਮਿਲਦਾ ਹੈ, ਮੈਂ ਹਮੇਸ਼ਾ ਵਾਪਸ ਕਰ ਦਿੰਦਾ ਹਾਂ। ਹੋ ਸਕਦਾ ਹੈ ਕਿ ਮਾਲਕ ਦਾ ਕੋਈ ਕਾਰੋਬਾਰ ਹੋਵੇ ਅਤੇ ਉਹ ਮੈਨੂੰ ਕੰਮ ਦੇ ਸਕੇ, ਹੋ ਸਕਦਾ ਹੈ ਕਿ ਕੋਈ ਇਮਾਰਤ ਹੋਵੇ ਜਿੱਥੇ ਮੈਂ ਰਹਿ ਸਕਾਂ। ਤੁਸੀਂ ਕਦੇ ਨਹੀਂ ਜਾਣਦੇ ਕਿ ਕੀ ਹੋ ਸਕਦਾ ਹੈ।

LEAVE A REPLY

Please enter your comment!
Please enter your name here