ਪਿਓ-ਪੁੱਤ ਨਹਿਰ ’ਚ ਡੁੱਬੇ

0
160

ਲਹਿਰਾਗਾਗਾ : ਘੱਗਰ ਬਰਾਂਚ ਨਹਿਰ ’ਚ ਸੋਮਵਾਰ ਸ਼ਾਮ 35 ਸਾਲਾ ਮੋਹਨ ਸਿੰਘ ਅਤੇ ਉਸ ਦਾ 9 ਸਾਲਾ ਪੁੱਤਰ ਪਿ੍ਰੰਸ ਡੁੱਬ ਗਏ। ਮੋਹਨ ਸਿੰਘ ਦੇ ਪਰਵਾਰ ’ਚ ਤਿੰਨ ਬੇਟੀਆਂ ਤੇ ਇੱਕ ਬੇਟਾ ਸੀ। ਲਗਾਤਾਰ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਦੀ ਭਾਲ ਕੀਤੀ ਜਾ ਰਹੀ ਸੀ।
ਜਹਾਜ਼ ਉਡਾਉਣ ਦੀ ਧਮਕੀ ਦੇਣ ਵਾਲਾ ਗਿ੍ਰਫਤਾਰ
ਕੋਚੀ : ਲੰਡਨ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਸੋਮਵਾਰ ਦੇਰ ਰਾਤ ਧਮਕੀ ਮਿਲੀ ਪਰ ਤਲਾਸ਼ੀ ਲੈਣ ਤੋਂ ਬਾਅਦ ਕੁੱਝ ਵੀ ਨਹੀਂ ਮਿਲਿਆ।
ਕੋਚੀ ਇੰਟਰਨੈਸ਼ਨਲ ਏਅਰਪੋਰਟ ਦੇ ਬੁਲਾਰੇ ਨੇ ਦੱਸਿਆ ਕਿ ਅਧਿਕਾਰੀਆਂ ਨੇ ਧਮਕੀ ਭਰਿਆ ਫੋਨ ਕਰਨ ਦੇ ਸ਼ੱਕ ’ਚ ਮਸ਼ਕੂਕ ਨੂੰ ਹਿਰਾਸਤ ’ਚ ਲੈ ਲਿਆ। ਉਸ ਦੀ ਪਛਾਣ ਸੁਹੈਲ ਵਜੋਂ ਹੋਈ ਹੈ। ਉਸ ਨੇ ਇਸੇ ਜਹਾਜ਼ ’ਤੇ ਲੰਡਨ ਜਾਣਾ ਸੀ। ਉਹ ਜਿਵੇਂ ਹੀ ਅੱਡੇ ’ਚ ਦਾਖਲ ਹੋਇਆ ਤਾਂ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ, ਉਸ ਦੀ ਪਤਨੀ ਤੇ ਧੀ ਨੂੰ ਰੋਕ ਲਿਆ।

LEAVE A REPLY

Please enter your comment!
Please enter your name here