16.8 C
Jalandhar
Sunday, December 22, 2024
spot_img

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਏ ਆਈ ਐੱਸ ਐੱਫ ਵੱਲੋਂ ਸਿਧਾਂਤਕ ਕੈਂਪ

ਜਲਾਲਾਬਾਦ  ਜੁਲਾਈ (ਜੀਤ ਕੁਮਾਰ/ਸਤਨਾਮ ਸਿੰਘ) – ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਜਿਲ੍ਹਾ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਸੁਤੰਤਰ ਭਵਨ ਜਲਾਲਾਬਾਦ ਵਿਖੇ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਹਾੜੇ ‘ਤੇ ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ, ਬਨੇਗਾ ਅਤੇ ਨੌਜਵਾਨ ਵਰਗ ਵਿਸ਼ੇ ‘ਤੇ ਸਿਧਾਂਤਕ ਕੈਂਪ ਲਾਇਆ ਗਿਆ | ਇਸ ਵਿੱਚ ਇਲਾਕੇ ਭਰ ਦੇ ਵੱਖ ਵੱਖ ਵਿੱਦਿਅਕ ਅਦਾਰਿਆਂ ਅਤੇ ਪਿੰਡਾਂ ਵਿਚੋਂ ਸੈਂਕੜੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ | ਇਸ ਕੈਂਪ ਨੂੰ ਵਿਸ਼ੇਸ਼ ਤੌਰ ਨੇ ਸੰਬੋਧਨ ਕਰਨ ਲਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਹਾਜ਼ਰ ਹੋਏ | ਇਸ ਕੈਂਪ ਦੀ ਅਗਵਾਈ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ, ਜਿਲ੍ਹਾ ਸਕੱਤਰ ਸਟਾਲਿਨ ਲਮੋਚੜ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਛੱਪੜੀਵਾਲਾ ਨੇ ਕੀਤੀ | ਕੈਂਪ ਦੀ ਸ਼ੁਰੂਆਤ ਵੇਲੇ ਆਲ ਇੰਡੀਆ ਆਂਗਣਵਾੜੀ ਵਰਕਰਜ਼ ਐਂਡ ਹੇਲਪਰ ਯੂਨੀਅਨ ਦੇ ਸੂਬਾ ਪ੍ਰਧਾਨ ਭੈਣ ਸਰੋਜ ਛੱਪੜੀਵਾਲਾ ਨੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਅੱਜ ਜਵਾਨੀ ਨੂੰ ਸ਼ਹੀਦ ਊਧਮ ਸਿੰਘ ਇਨਕਲਾਬੀ ਜੀਵਨ ਫਲਸਫੇ ਤੋਂ ਸੇਧ ਲੈਣੀ ਚਾਹੀਦੀ ਹੈ | ਉਹਨਾਂ ਕਿਹਾ ਕਿ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸਾਡੇ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲਾਗੂ ਕਰ ਕੇ ਆਪਣੇ ਭਵਿੱਖ ਦੀ ਖੋਜ ਕਰਨੀ ਚਾਹੀਦੀ ਹੈ |  ਇਸ ਮੌਕੇ ਸਿਧਾਂਤਕ ਕੈਂਪ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਕਿਹਾ 3 ਕਰੋੜ ਦੀ ਅਬਾਦੀ ਵਾਲੇ ਪੰਜਾਬ ਸੂਬੇ ਵਿੱਚ 1 ਕਰੋੜ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ ਪਰ ਸਰਕਾਰਾਂ ਵਲੋਂ ਇੰਨੀ ਵੱਡੀ ਬੇਰੁਜ਼ਗਾਰ ਗਿਣਤੀ ਨੂੰ ਗਰੰਟੀ ਨਾਲ ਰੁਜ਼ਗਾਰ ਦੇਣ ਦੀ ਕੋਈ ਨੀਤੀ ਨਹੀਂ ਹੈ, ਜਿਸ ਕਾਰਨ ਸਮਾਜ ਸੈਂਕੜੇ ਅਲਾਮਤਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ | ਆਗੂਆਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਸੋਚ ਦਾ ਸਮਾਜ ਬਣਾਉਣ ਲਈ ਬਨੇਗਾ ਨੂੰ ਪਾਸ ਕਰਵਾਉਣਾ ਪਹਿਲਾ ਕਦਮ ਹੈ ਅਤੇ ਉਹ ਇਸ ਦੇ ਲਈ ਆਪਣਾ ਯੋਗਦਾਨ ਪਾਉਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਮੀਤ ਸਕੱਤਰ ਹਰਭਜਨ ਛੱਪੜੀਵਾਲਾ ਏਆਈਐਸਐਫ ਦੇ ਜਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ, ਸਕੱਤਰ ਸਟਾਲਿਨ,ਸਤੀਸ਼ ਛੱਪੜੀਵਾਲਾ,ਸਰਕਾਰੀ ਆਈਟੀਆਈ ਫਾਜ਼ਿਲਕਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਹੀਰਾਂਵਾਲੀ,ਜ਼ਿਲ੍ਹਾ ਕੌਂਸਲ ਮੈਂਬਰ ਮਨਪ੍ਰੀਤ ਕੱਟੀਆਂਵਾਲਾ,ਪੰਜਾਬ ਯੂਨੀਵਰਸਿਟੀ ਚੰਡੀਗਡ੍ਹ ਦੇ ਵਿਦਿਆਰਥੀ ਰਾਜਪ੍ਰੀਤ ਕੱਟੀਆਂਵਾਲਾ,ਬਲਰਾਜ ਢਾਬਾਂ,ਅਲੀਸ਼ ਮਹਾਲਮ,ਏਆਈਐਸਐਫ ਸ.ਸ.ਸ.ਸਕੂਲ ਚੱਕ ਵੈਰੋਕਾ ਦੀ ਪ੍ਰਧਾਨ ਕਿਰਨਦੀਪ’ ਸਕੱਤਰ ਸ਼ਾਇਨਾ,ਮੀਤ ਪ੍ਰਧਾਨ  ਕਾਜਲ ਅਵਰਿੰਦਰ ਢਾਬਾਂ,ਜਸਪ੍ਰੀਤ ਕੌਰ ਅਤੇ ਅਰਸ਼ਦੀਪ ਕੌਰ ਨੇ ਵੀ ਸੰਬੋਧਨ ਕੀਤਾ |

Related Articles

LEAVE A REPLY

Please enter your comment!
Please enter your name here

Latest Articles