ਗੋਪੇਸ਼ਵਰ : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਢਿਗਾਂ ਡਿੱਗਣ ਕਾਰਨ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਪੁਲਸ ਨੇ ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਰਨ ਵਾਲੇ ਸ਼ਰਧਾਲੂ ਹੈਦਰਾਬਾਦ ਦੇ ਸਨ। ਹਾਦਸੇ ਸਮੇਂ ਦੋਵੇਂ ਬਦਰੀਨਾਥ ਤੋਂ ਦਰਸ਼ਨ ਕਰਕੇ ਵਾਪਸ ਜਾ ਰਹੇ ਸਨ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬਦਰੀਨਾਥ ਰਾਜ ਮਾਰਗ ’ਤੇ ਗੌਚਰ ਅਤੇ ਕਰਣਪ੍ਰਯਾਗ ਵਿਚਾਲੇ ਸਥਿਤ ਚਟਵਾਪੀਪਲ ਦੇ ਨੇੜੇ ਹੋਇਆ। ਮਿ੍ਰਤਕਾਂ ਦੀ ਪਛਾਣ 36 ਸਾਲਾ ਨਿਰਮਲ ਸ਼ਾਹੀ ਅਤੇ 50 ਸਾਲਾ ਸੱਤਿਆ ਨਰਾਇਣ ਦੇ ਰੂਪ ’ਚ ਹੋਈ ਹੈ। ਹਾਦਸੇ ਸਮੇਂ ਦੋਵੇਂ ਦੋਪਹੀਆ ਵਾਹਨ ’ਤੇ ਸਵਾਰ ਹੋ ਕੇ ਬਦਰੀਨਾਥ ਤੋਂ ਵਾਪਸ ਜਾ ਰਹੇ ਸਨ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਤੇ ਰਾਹਤ ਦਲ ਘਟਨਾ ਸਥਾਨ ’ਤੇ ਪਹੁੰਚਿਆ। ਲਾਸ਼ਾਂ ਨੂੰ ਮਲਬੇ ’ਚੋਂ ਬਾਹਰ ਕੱਢ ਲਿਆ ਗਿਆ ਹੈ।



