ਨਵੀਂ ਦਿੱਲੀ : ਹਾਥਰਸ ਭਗਦੜ ਦੀ ਜਾਂਚ ’ਚ ਪੁਲਸ ਬਾਬਾ ਨਰਾਇਣ ਸਾਕਾਰ ਹਰੀ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਗਿ੍ਰਫ਼ਤਾਰ ਕਰ ਰਹੀ ਹੈ। ਇਸ ’ਚ ਇੱਕ ਗਿ੍ਰਫ਼ਤਾਰੀ ਮੈਨਪੁਰੀ ਤੋਂ ਵੀ ਕੀਤੀ ਗਈ। ਇੱਥੇ ਪੁਲਸ ਨੇ ਰਾਮ ਲਡੈਤੇ ਯਾਦਵ ਨੂੰ ਗਿ੍ਰਫ਼ਤਾਰ ਕੀਤਾ ਸੀ। ਬਾਅਦ ’ਚ ਉਨ੍ਹਾ ਦੇ ਪੁੱਤਰ ਅੰਕਿਤ ਯਾਦਵ ਨੇ ਇਸ ਦੀ ਜਾਣਕਾਰੀ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨੂੰ ਦਿੱਤੀ। ਉਨ੍ਹਾ ਦਾਅਵਾ ਕੀਤਾ ਕਿ ਯੂ ਪੀ ਪ੍ਰਸ਼ਾਸਨ ਇਸ ਤਰ੍ਹਾਂ ਦੀਆਂ ਗਿ੍ਰਫ਼ਤਾਰੀਆਂ ਕਰਕੇ ਆਪਣੀ ਨਾਕਾਮੀ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਖਿਲੇਸ਼ ਯਾਦਵ ਨੇ ਕਿਹਾ, ‘ਉਤਰ ਪ੍ਰਦੇਸ਼ ਪ੍ਰਸ਼ਾਸਨ ਹਾਦਸੇ ’ਚ ਆਪਣੀ ਨਾਕਾਮੀ ਛੁਪਾਉਣ ਲਈ ਛੋਟੀਆਂ-ਮੋਟੀਆ ਗਿ੍ਰਫ਼ਤਾਰੀਆਂ ਦਿਖਾ ਕੇ ਸੈਂਕੜੇ ਲੋਕਾਂ ਦੀ ਮੌਤ ਤੋਂ ਆਪਣੀ ਜ਼ਿੰਮੇਦਾਰੀ ਦਾ ਪੱਲਾ ਝਾੜਨਾ ਚਾਹੁੰਦਾ ਹੈ। ਜੇਕਰ ਇਸ ਤਰ੍ਹਾਂ ਹੋਇਆ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ’ਚ ਹੋਈ ਪ੍ਰਸ਼ਾਸ਼ਨਿਕ ਗਲਤੀ ਕਾਰਨ ਕਿਸੇ ਨੇ ਕੋਈ ਸਬਕ ਨਹੀਂ ਸਿੱਖਿਆ ਅਤੇ ਇਸ ਤਰ੍ਹਾਂ ਦੀਆ ਘਟਨਾਵਾਂ ਭਵਿੱਖ ’ਚ ਵੀ ਹੁੰਦੀਆਂ ਰਹਿਣਗੀਆਂ।’ ਅਖਿਲੇਸ਼ ਨੇ ਕਿਹਾਸ਼ਾਸਨ, ਪ੍ਰਸ਼ਾਸਨ ਕਿਸੇ ਖਾਸ ਮਨਸ਼ਾ ਰਾਹੀਂ ਵਿਅਰਥ ’ਚ ਇਸ ਤਰ੍ਹਾਂ ਦੇ ਲੋਕਾਂ ਨੂੰ ਗਿ੍ਰਫ਼ਤਾਰ ਕਰ ਰਿਹਾ ਹੈ, ਜੋ ਇਸ ਪ੍ਰੋਗਰਾਮ ਸਥਾਨ ਤੋਂ ਦੂਰ ਸਨ ਅਤੇ ਗਿ੍ਰਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਹੀ ਦੋਸ਼ੀ ਠਹਿਰਾਏ ਜਾਣ ਦੀ ਤਿਆਰੀ ਕਰ ਰਿਹਾ ਹੈ। ਇਹ ਗਿ੍ਰਫ਼ਤਾਰੀ ਇੱਕ ਸਾਜਿਸ਼ ਹੈ।
ਇਨ੍ਹਾਂ ਗਿ੍ਰਫ਼ਤਾਰੀਆਂ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾ ਐੱਕਸ ’ਤੇ ਪੋਸਟ ’ਚ ਲਿਖਿਆ ਹੈਜੇਕਰ ਭਾਜਪਾ ਸਰਕਾਰ ਇਹ ਕਹਿੰਦੀ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਤਾਂ ਫਿਰ ਸਰਕਾਰ ਨੂੰ ਸੱਤਾ ’ਚ ਰਹਿਣਾ ਦਾ ਕੋਈ ਹੱਕ ਨਹੀਂ। ਇਸ ਪ੍ਰੋਗਰਾਮ ’ਚ ਆਏ ਜ਼ਿਆਦਾਤਰ ਗਰੀਬ ਲੋਕ ਸਨ। ਇਸ ਅਧਾਰ ’ਤੇ ਇਸ ਦਾ ਮਤਲਬ ਨਿਕਲਦਾ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਨਾਲ ਭਾਜਪਾ ਦਾ ਕੋਈ ਸਰੋਕਾਰ ਨਹੀਂ, ਜਦਕਿ ਸਭ ਤੋਂ ਪਹਿਲਾ ਸਰਕਾਰ ਦਾ ਧਿਆਨ ਇਸ ਤਰ੍ਹਾਂ ਦੇ ਲੋਕਾਂ ਵੱਲ ਜਾਣਾ ਚਾਹੀਦਾ ਹੈ।



