34.2 C
Jalandhar
Tuesday, October 22, 2024
spot_img

ਹਿੰਡਨਬਰਗ ਨੇ ਸ਼ੈਤਾਨੀ ਨਾਲ ਮੁਨਾਫਾ ਕਮਾਇਆ : ਸੇਬੀ

ਨਵੀਂ ਦਿੱਲੀ : ਸਕਿਓਰਿਟੀਜ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਨੇ ਆਪਣੀ ਰਿਪੋਰਟ ਦੇ ਪ੍ਰਕਾਸ਼ਨ ਤੋਂ ਲਗਭਗ ਦੋ ਮਹੀਨੇ ਪਹਿਲਾਂ ਅਡਾਨੀ ਸਮੂਹ ਖਿਲਾਫ ਰਿਪੋਰਟ ਦੀ ਇੱਕ ਕਾਪੀ ਨਿਊਯਾਰਕ ਸਥਿਤ ਹੇਜ ਫੰਡ ਮੈਨੇਜਰ ਮਾਰਕ ਕਿੰਗਡਨ ਨਾਲ ਸਾਂਝੀ ਕੀਤੀ ਸੀ ਤੇ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਉਤਰਾਅ-ਚੜ੍ਹਾਅ ਦਾ ਫਾਇਦਾ ਉਠਾਇਆ ਸੀ। ਸੇਬੀ ਨੇ ਹਿੰਡਨਬਰਗ ਨੂੰ ਭੇਜੇ ਆਪਣੇ 46 ਪੰਨਿਆਂ ਦੇ ਕਾਰਨ ਦੱਸੋ ਨੋਟਿਸ ’ਚ ਵਿਸਥਾਰ ਨਾਲ ਦੱਸਿਆ ਹੈ ਕਿ ਕਿਵੇਂ ਅਮਰੀਕੀ ਸ਼ਾਰਟ ਸੇਲਰ, ਨਿਊਯਾਰਕ ਹੇਜ ਫੰਡ ਅਤੇ ਕੋਟਕ ਮਹਿੰਦਰਾ ਬੈਂਕ ਨਾਲ ਜੁੜੇ ਏਜੰਟ ਨੂੰ ਰਿਪੋਰਟ ਦੇ ਪ੍ਰਕਾਸ਼ਨ ਤੋਂ ਬਾਅਦ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ਦੇ ਮੁੱਲਾਂ ’ਚ 150 ਅਰਬ ਅਮਰੀਕੀ ਡਾਲਰ ਦੀ ਭਾਰੀ ਗਿਰਾਵਟ ਨਾਲ ਫਾਇਦਾ ਹੋਇਆ। ਸੇਬੀ ਦੇ ਕਾਰਨ ਦੱਸੋ ਨੋਟਿਸ ਦੇ ਜਵਾਬ ’ਚ ਹਿੰਡਨਬਰਗ ਨੇ ਕਿਹਾ ਹੈ ਕਿ ਇਹ ਭਾਰਤ ਦੇ ਸਭ ਤੋਂ ਸ਼ਕਤੀਸਾਲੀ ਵਿਅਕਤੀਆਂ ਦੁਆਰਾ ਕੀਤੇ ਭਿ੍ਰਸ਼ਟਾਚਾਰ ਅਤੇ ਧੋਖਾਧੜੀ ਦਾ ਪਰਦਾ ਫਾਸ਼ ਕਰਨ ਵਾਲਿਆਂ ਨੂੰ ਚੁੱਪ ਕਰਨ ਅਤੇ ਡਰਾਉਣ ਦੀ ਕੋਸ਼ਿਸ਼ ਹੈ।

Related Articles

LEAVE A REPLY

Please enter your comment!
Please enter your name here

Latest Articles