ਮਹਿਲਾ ਨੂੰ ਕੁਚਲਣ ਵਾਲੇ ਖਿਲਾਫ ਐੱਲ ਓ ਸੀ

0
63

ਮੁੰਬਈ : ਪੁਲਸ ਨੇ 24 ਸਾਲਾ ਉਸ ਨੌਜਵਾਨ ਮਿਹਿਰ ਸ਼ਾਹ ਖਿਲਾਫ ਲੁੱਕ ਆਊਟ ਸਰਕੂਲਰ (ਐੱਲ ਓ ਸੀ) ਜਾਰੀ ਕੀਤਾ ਹੈ, ਜਿਸ ਨੇ ਵਰਲੀ ਇਲਾਕੇ ’ਚ ਸਕੂਟੀ ਸਵਾਰ ਜੋੜੇ ਨੂੰ ਬੀ ਐੱਮ ਡਬਲਊ ਕਾਰ ਨਾਲ ਕਥਿਤ ਤੌਰ ’ਤੇ ਟੱਕਰ ਮਾਰ ਦਿੱਤੀ ਸੀ। ਘਟਨਾ ’ਚ ਮਹਿਲਾ ਦੀ ਮੌਤ ਹੋ ਗਈ ਸੀ। ਮਿਹਿਰ ਗੁਆਂਢੀ ਪਾਲਘਰ ਜ਼ਿਲ੍ਹੇ ਦੇ ਸੱਤਾਧਾਰੀ ਸ਼ਿਵ ਸੈਨਾ ਆਗੂ ਰਾਜੇਸ਼ ਸ਼ਾਹ ਦਾ ਪੁੱਤਰ ਹੈ। ਪੁਲਸ ਅਧਿਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਮੁਲਜ਼ਮ ਬਾਂਦਰਾ-ਵਰਲੀ ਸੀ ਲਿੰਕ ਵੱਲ ਭੱਜ ਗਿਆ। ਇਸ ਤੋਂ ਪਹਿਲਾਂ ਉਸ ਨੇ ਆਪਣੀ ਕਾਰ ਅਤੇ ਡਰਾਈਵਰ ਰਾਜਰਿਸ਼ੀ ਬਿਦਾਵਤ ਨੂੰ ਬਾਂਦਰਾ ਇਲਾਕੇ ’ਚ ਕਲਾ ਨਗਰ ਕੋਲ ਛੱਡਿਆ। ਪੁਲਸ ਨੇ ਮਿਹਿਰ ਦੇ ਪਿਤਾ ਰਾਜੇਸ਼ ਸ਼ਾਹ ਤੇ ਡਰਾਈਵਰ ਬਿਦਾਵਤ ਨੂੰ ਹਾਦਸੇ ਤੋਂ ਬਾਅਦ ਭੱਜਣ ’ਚ ਮਿਹਿਰ ਦੀ ਮਦਦ ਕਰਨ ਦੇ ਦੋਸ਼ ਹੇਠ ਐਤਵਾਰ ਗਿ੍ਰਫਤਾਰ ਕਰ ਲਿਆ ਸੀ। ਕਾਰ ਦਾ ਮਾਲਕ ਰਾਜੇਸ਼ ਸ਼ਾਹ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਕਿਉਂਕਿ ਮਿਹਿਰ ਸ਼ਾਹ ਦੇ ਦੇਸ਼ ਛੱਡ ਕੇ ਭੱਜਣ ਦੀ ਸੰਭਾਵਨਾ ਹੈ, ਇਸ ਕਰਕੇ ਉਸ ਖਿਲਾਫ ਐੱਲ ਓ ਸੀ ਜਾਰੀ ਕੀਤਾ ਗਿਆ ਹੈ।
ਪੁਲਸ ਨੂੰ ਸ਼ੱਕ ਹੈ ਕਿ ਹਾਦਸੇ ਦੇ ਸਮੇਂ ਮਿਹਿਰ ਸ਼ਰਾਬ ਦੇ ਨਸ਼ੇ ’ਚ ਸੀ, ਕਿਉਂਕਿ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਉਸ ਨੂੰ ਜੁਹੂ ਇਲਾਕੇ ’ਚ ਇਕ ਬਾਰ ’ਚ ਦੇਖਿਆ ਗਿਆ ਸੀ। ਪੁਲਸ ਨੂੰ ਬਾਰ ਦਾ 18,000 ਰੁਪਏ ਦਾ ਬਿੱਲ ਵੀ ਮਿਲਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here